ਮਨੀ ਲਾਂਡਰਿੰਗ ਕੇਸ : ਈ. ਡੀ. ਵਲੋਂ ਅਨਿਲ ਅੰਬਾਨੀ ਦਾ 3,716 ਕਰੋੜ ਰੁਪਏ ਦਾ ਘਰ 'ਅਬੋਡ' ਕੁਰਕ
ਨਵੀਂ ਦਿੱਲੀ , 25 ਫਰਵਰੀ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦਾ ਮੁੰਬਈ ਸਥਿਤ ਘਰ 'ਅਬੋਡ' ਕੁਰਕ ਕਰ ਲਿਆ ਹੈ, ਜਿਸ ਦੀ ਕੀਮਤ 3,716 ਕਰੋੜ ਰੁਪਏ ਹੈ। ਇਹ ਕੁਰਕੀ ਅੰਬਾਨੀ (66) ਦੇ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਹੋਈ ਹੈ, ਜਿੱਥੇ ਰਿਲਾਇੰਸ ਕਮਿਊਨੀਕੇਸ਼ਨਜ਼ ਨਾਲ ਜੁੜੇ ਕਥਿਤ ਬੈਂਕ ਲੋਨ ਧੋਖਾਧੜੀ ਦੇ ਮਾਮਲੇ ਵਿਚ ਉਨ੍ਹਾਂ ਤੋਂ ਦੂਜੇ ਦੌਰ ਦੀ ਪੁੱਛਗਿੱਛ ਕੀਤੇ ਜਾਣ ਦੀ ਉਮੀਦ ਹੈ।
ਮੁੰਬਈ ਦੇ ਪਾਲੀ ਹਿੱਲ ਇਲਾਕੇ ਵਿਚ ਸਥਿਤ ਇਹ ਆਲੀਸ਼ਾਨ ਘਰ 66 ਮੀਟਰ ਉੱਚਾ ਹੈ ਅਤੇ ਇਸ ਦੀਆਂ 17 ਮੰਜ਼ਿਲਾਂ ਹਨ। ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਅੰਬਾਨੀ ਦੀ ਗਰੁੱਪ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਦੁਆਰਾ ਕੀਤੇ ਗਏ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਾਮਲੇ ਵਿਚ ਇਸ ਬਹੁ-ਮੰਜ਼ਿਲਾ ਘਰ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਏਜੰਸੀ ਅਨੁਸਾਰ ਕੁਰਕ ਕੀਤੀ ਜਾਇਦਾਦ ਦੀ ਕੀਮਤ 3,716.83 ਕਰੋੜ ਰੁਪਏ ਹੈ। ਇਸ ਜਾਇਦਾਦ ਦਾ ਇਕ ਹਿੱਸਾ, ਜਿਸ ਦੀ ਕੀਮਤ 473.17 ਕਰੋੜ ਰੁਪਏ ਸੀ, ਨਵੰਬਰ 2025 ਵਿਚ ਵੀ ਈ. ਡੀ. ਵਲੋਂ ਕੁਰਕ ਕੀਤਾ ਗਿਆ ਸੀ।
;
;
;
;
;
;
;
;