JALANDHAR WEATHER

ਬਾਲਣ ਚੁਗਣ ਗਈ 8 ਸਾਲਾ ਲੜਕੀ ਦੇ ਸਿਰ ਵਿਚ ਟਾਹਣਾ ਵੱਜਣ ਕਾਰਨ ਹੋਈ ਮੌਤ

ਕਪੂਰਥਲਾ, 25 ਫਰਵਰੀ (ਅਮਨਜੋਤ ਸਿੰਘ ਵਾਲੀਆ)-ਧਾਲੀਵਾਲ ਰੋਡ 'ਤੇ ਸਿਰ ਵਿਚ ਲੱਕੜ ਵੱਜਣ ਕਾਰਨ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਥੋ ਵਾਸੀ ਮਨਸੂਰਵਾਲ ਦੋਨਾ ਔਜਲਾ ਰੋਡ ਨੇ ਦੱਸਿਆ ਕਿ ਉਸ ਦੇ ਬੱਚੇ ਬਾਲਣ ਚੁਗਣ ਲਈ ਗਏ ਸਨ ਅਤੇ ਇਸ ਦੌਰਾਨ ਉਸ ਦੀ ਲੜਕੀ ਕਵਿਤਾ (8) ਦੇ ਸਿਰ 'ਤੇ ਅਚਾਨਕ ਉੱਪਰੋਂ ਲੱਕੜ ਦਾ ਟਾਹਣਾ ਵੱਜ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ | ਇਸ ਸੰਬੰਧੀ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ