ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਬਾਰੇ ਬੋਲੇ ਅਸ਼ਵਨੀ ਸ਼ਰਮਾ
ਚੰਡੀਗੜ੍ਹ, 25 ਫਰਵਰੀ (ਸੰਤਾਸ਼ੂ ਸ਼ਰਮਾ)- ਅੱਜ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਸਭ ਤੋਂ ਵੱਡੇ ਨੇਤਾ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਇਹ ਰੈਲੀ ਉਸ ਵੇਲੇ ਹੋ ਰਹੀ ਹੈ, ਜਿਸ ਵੇਲੇ ਪੰਜਾਬ ਦੀ ਸਰਕਾਰ ਦੇ 16 ਮਾਰਚ 2026 ਨੂੰ ਚਾਰ ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਿਮੋਟ ਨਾਲ ਚੱਲਣ ਵਾਲੇ ਚਾਰ ਸਾਲ ਪੰਜਾਬ ਨੂੰ ਤਰਸ ਕਰਨ ਵਾਲੇ ਚਾਰ ਸਾਲ ਪੰਜਾਬ ਨੂੰ ਵਿਕਾਸ ਤੋਂ ਹਟਾਉਣ ਵਾਲੇ ਚਾਰ ਸਾਲ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦ ਵੀ ਰਾਜਨੀਤੀ ਦੇ ਅੰਦਰ ਇਨ੍ਹਾਂ ਚਾਰ ਸਾਲਾਂ ਦਾ ਜ਼ਿਕਰ ਹੋਵੇਗਾ, ਇਹ ਪੰਜਾਬ ਦੀ ਤਰਾਸਦੀ ਦੇ ਰੂਪ ’ਚ ਪੇਸ਼ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਆਪਣੇ ਵਾਅਦੇ ਪੂਰੇ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਤੇ ਪੰਜਾਬ ਦੇ ਲੋਕ ਵਿਕਾਸ ਲਈ ਤਰਸ ਗਏ ਹਨ।
;
;
;
;
;
;
;
;