ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੀਤੀ ਰਾਤ ਨੇੜਲੇ ਪਿੰਡ ਨਮੋਲ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਕਰਮਜੀਤ ਸਿੰਘ (23) ਪੁੱਤਰ ਭੰਤਾ ਸਿੰਘ ਮੈਣੋ ਪੱਤੀ ਨਮੋਲ ਆਪਣੇ ਦੋਸਤ ਹੈਪੀ ਸਿੰਘ ਨਾਲ ਉਸ ਦੇ ਪਿੰਡ ਸਿੰਧੜਾਂ (ਥਾਣਾ ਦਿੜ੍ਹਬਾ) ਗਿਆ ਸੀ। ਜਿੱਥੋਂ ਉਹ ਦੋਵੇਂ ਹੈਪੀ ਸਿੰਘ ਦੇ ਨਾਨਕੇ ਪਿੰਡ ਗੁੱਜਰਾਂ ਆ ਗਏ ਪਰ ਸਵੇਰੇ ਕਰਮਜੀਤ ਸਿੰਘ ਸਿੰਘ ਮੰਜੇ 'ਤੇ ਸੁੱਤਾ ਪਿਆ ਉੱਠਿਆ ਹੀ ਨਹੀਂ।ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਪੋਸਟਮਾਰਟਮ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;