ਨਹੀਂ ਰਹੇ ਸਟੇਟ ਐਵਾਰਡੀ ਸਰਪੰਚ ਗੁਰਮੁੱਖ ਸਿੰਘ ਲਾਲੀ
ਹੰਡਿਆਇਆ/ ਬਰਨਾਲਾ, 27 ਫਰਵਰੀ (ਗੁਰਜੀਤ ਸਿੰਘ ਖੁੱਡੀ)-- ਜ਼ਿਲ੍ਹਾ ਬਰਨਾਲਾ ਦੇ ਪਿੰਡ ਨਾਈਵਾਲਾ (ਸ਼ੇਰ ਸਿੰਘ ਵਾਲਾ ) ਦੇ ਸਰਪੰਚ ਗੁਰਮੁੱਖ ਸਿੰਘ ਲਾਲੀ, ਸਟੇਟ ਐਵਾਰਡੀ ਦਾ ਅੱਜ ਸਵੇਰੇ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ l ਉਹ ਸੰਗੀਤ ਨਾਲ ਮੁੱਢ ਕਦੀਮ ਤੋਂ ਪਿਆਰ ਕਰਦੇ ਰਹੇ l ਉਹ ਫੇਸਬੁੱਕ ਪੇਜ ਉਤੇ ਲਾਲੀ ਦੀਆਂ ਲਹਿਰਾਂ ਪ੍ਰੋਗਰਾਮ ਚਲਾਉਂਦੇ ਰਹੇ l ਉਨ੍ਹਾਂ ਦੇ ਅਜੀਤ ਸਮੇਤ ਵੱਖ- ਵੱਖ ਅਖਬਾਰਾਂ ਵਿਚ ਸਾਹਿਤਕ ਲੇਖ ਵੀ ਛੱਪਦੇ ਰਹੇ l ਉਨ੍ਹਾਂ ਦਾ ਸਾਰਾ ਘਰ ਪੁਰਾਤਨ ਸੰਗੀਤ ਭਾਰਤ - ਪਾਕਿ ਦੇ ਨਾਲ ਸਬੰਧਤ ਰਿਕਾਰਡਾਂ, ਮਸ਼ੀਨਾਂ ਨਾਲ ਭਰਿਆ ਪਿਆ l ਉਹ ਮੈਨੇਜਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਉਪਰੰਤ ਸਮਾਜ ਸੇਵਾ ਵਿਚ ਸਰਗਰਮ ਰਹੇ l ਸਾਲ 2024 ਦੀਆਂ ਹੋਈਆਂ ਪੰਚਾਇਤੀ ਚੋਣਾਂ ਵਿਚ ਪਿੰਡ ਦੇ ਸਰਪੰਚ ਬਣੇ ਸਨ l
;
;
;
;
;
;
;
;