JALANDHAR WEATHER

ਲਾਇਲਪੁਰ ਖਾਲਸਾ ਕਾਲਜ ਵਿਖੇ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਜਲੰਧਰ, 27 ਫਰਵਰੀ- ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਖੇ ਮਾਂ ਬੋਲੀ ਨੂੰ ਸਮਰਪਿਤ ਆਵਾਜ਼ ਵੈਲਫੇਅਰ ਸੋਸਾਇਟੀ ਦੇ ਵਲੋਂ ਇਕ ਖਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸਰਬਜੀਤ ਚੀਮਾ, ਫਿਰੋਜ਼ ਖਾਨ ਅਤੇ ਰੁਪਿੰਦਰ ਹਾਂਡਾ ਤੇ ਡੋਲੀ ਸਿੰਘ ਮੁੱਖ ਰੂਪ ਵਿਚ ਪਹੁੰਚੇ। ਇਹ ਉਪਰਾਲਾ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਸੰਚਾਲਕ ਕੁਲਵਿੰਦਰ ਸਿੰਘ ਫਰਾਂਸ ਨੇ ਕਿਹਾ ਕਿ ਇਹ 8ਵਾਂ ਉਪਰਾਲਾ ਹੈ ਜੋ ਪੰਜਾਬੀ ਮਾਂ ਬੋਲੀ ਦੇ ਲਈ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਸ਼ਾਨ ਹੈ ਅਤੇ ਅਸੀਂ ਇਸ ਦੇ ਉੱਪਰ ਕੰਮ ਕਰ ਰਹੇ ਹਾਂ। ਸਰਕਾਰ ਵਲੋਂ ਨਾ ਤਾਂ ਅੱਜ ਤੱਕ ਕੋਈ ਮਦਦ ਲਈ ਗਈ ਹੈ ਤੇ ਨਾ ਹੀ ਅੱਗੇ ਲਵਾਂਗੇ ਪਰ ਪੰਜਾਬੀ ਮਾਂ ਬੋਲੀ ਦੇ ਲਈ ਕਾਰਜ ਕਰਦੇ ਰਹਾਂਗੇ।

ਇਸ ਦੌਰਾਨ ਰੁਪਿੰਦਰ ਹਾਂਡਾ, ਸਰਬਜੀਤ ਚੀਮਾ ਅਤੇ ਫਿਰੋਜ਼ ਖਾਨ ਵਲੋਂ ਵੀ ਪੰਜਾਬੀ ਮਾਂ ਬੋਲੀ ਉਤੇ ਪਹਿਰਾ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਛੜਨ ਤੇ  ਮਾਂ ਬੋਲੀ ਉਤੇ ਮਾਣ ਮਹਿਸੂਸ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ