ਬਦਮਾਸ਼ਾਂ ਨੇ ਕੀਤੀ ਡਾਕਟਰ ਦੇ ਘਰ ’ਤੇ ਗੋਲੀਬਾਰੀ
ਜਲੰਧਰ, 28 ਫਰਵਰੀ (ਦਵਿੰਦਰ,ਸੋਰਭ)- ਜਲੰਧਰ ਦੇ ਸੰਤੋਖਪੁਰਾ ਵਿਚ ਦੋ ਬਦਮਾਸ਼ਾਂ ਨੇ ਇਕ ਡਾਕਟਰ ਦੀ ਕਾਰ ਅਤੇ ਘਰ 'ਤੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਬਾਈਕ 'ਤੇ ਸਵਾਰ ਦੋ ਵਿਅਕਤੀਆਂ ਨੇ ਪਹਿਲਾਂ ਘਰ ਦੇ ਬਾਹਰ ਖੜੀ ਕਾਰ 'ਤੇ ਅਤੇ ਫਿਰ ਘਰ 'ਤੇ ਗੋਲੀਆਂ ਚਲਾਈਆਂ।
ਬਾਈਕ ਸਵਾਰਾਂ ਵਲੋਂ 10 ਗੋਲੀਆਂ ਚਲਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਹ ਆਪਣੀਆਂ ਬਾਈਕਾਂ 'ਤੇ ਮੌਕੇ ਤੋਂ ਭੱਜ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਘਟਨਾ ਦੌਰਾਨ ਡਾ. ਯਸ਼ਪਾਲ ਆਪਣੇ ਪਰਿਵਾਰ ਨਾਲ ਘਰ ਵਿਚ ਮੌਜੂਦ ਸਨ। ਇਸ ਸੰਬੰਧੀ ਏ.ਸੀ.ਪੀ., ਐਸ.ਐਚ.ਓ. ਅਤੇ ਪੁਲਿਸ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ।
;
;
;
;
;
;
;
;
;