ਟੀ-20 ਵਿਸ਼ਵ ਕੱਪ- ਪਾਕਿਸਤਾਨ ਨੇ ਸ੍ਰੀਲੰਕਾ ਨੂੰ 5 ਦੌੜਾਂ ਨਾਲ ਹਰਾਇਆ
ਕੈਂਡੀ, 28 ਫਰਵਰੀ-ਪਾਕਿਸਤਾਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਉਸ ਨੇ ਸ਼ਨੀਵਾਰ ਨੂੰ ਆਪਣੇ ਆਖਰੀ ਸੁਪਰ 8 ਮੈਚ ਵਿਚ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾਇਆ, ਪਰ ਚੋਟੀ ਦੇ 4 ਵਿਚ ਜਗ੍ਹਾ ਪੱਕੀ ਕਰਨ ਵਿਚ ਅਸਫਲ ਰਿਹਾ। ਇਸ ਨਤੀਜੇ ਨੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ ਹੈ।
ਪਾਕਿਸਤਾਨ ਨੂੰ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿਚ ਸੈਮੀਫਾਈਨਲ ਵਿਚ ਕੁਆਲੀਫਾਈ ਕਰਨ ਲਈ ਸ਼੍ਰੀਲੰਕਾ ਨੂੰ ਘੱਟੋ-ਘੱਟ 65 ਦੌੜਾਂ ਨਾਲ ਹਰਾਉਣ ਦੀ ਲੋੜ ਸੀ। 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਉਨ੍ਹਾਂ ਨੂੰ ਸ਼੍ਰੀਲੰਕਾ ਨੂੰ 147 ਦੌੜਾਂ ਤੱਕ ਸੀਮਤ ਕਰਨਾ ਪਿਆ। ਹਾਲਾਂਕਿ, ਸ਼੍ਰੀਲੰਕਾ ਨੇ 16ਵੇਂ ਓਵਰ ਵਿਚ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਪਾਕਿਸਤਾਨੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ 20 ਓਵਰਾਂ ਵਿਚ 8 ਵਿਕਟਾਂ 'ਤੇ 212 ਦੌੜਾਂ ਬਣਾਈਆਂ। ਜਵਾਬ ਵਿਚ, ਸ਼੍ਰੀਲੰਕਾ 20 ਓਵਰਾਂ ਵਿਚ 6 ਵਿਕਟਾਂ 'ਤੇ 207 ਦੌੜਾਂ ਹੀ ਬਣਾ ਸਕੀ। ਸਾਹਿਬਜ਼ਾਦਾ ਫਰਹਾਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
;
;
;
;
;
;
;
;