JALANDHAR WEATHER

ਖੇਮਕਰਨ ਸਰਹੱਦ ਤੋਂ ਬੀ. ਐਸ. ਐਫ. ਨੇ ਇਕ ਪਾਕਿਸਤਾਨੀ ਤਸਕਰ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਖੇਮਕਰਨ, (ਤਰਨਤਾਰਨ), 2 ਮਾਰਚ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਖੇਤਰ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀ. ਐਸ. ਐਫ. ਦੀ 142 ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਹਰਭਜਨ ਅਧੀਨ ਸਰਹੱਦ ਤੋਂ ਸਵੇਰੇ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਸ ਪਾਸੋਂ 10 ਪੈਕੇਟ ਹੈਰੋਇਨ ਵੀ ਬਰਾਮਦ ਹੋਈ ਹੈ, ਜੋ ਕੰਡਿਆਲੀ ਤਾਰ ਨਜ਼ਦੀਕ ਆ ਕੇ ਹੈਰੋਇਨ ਦੀ ਖੇਪ ਨੂੰ ਤਾਰਾਂ ਦੇ ਉੱਪਰੋ ਭਾਰਤੀ ਖੇਤਰ ’ਚ ਸੁੱਟਣ ਲੱਗਾ ਹੋਇਆ ਸੀ। ਕੰਡਿਆਲੀ ਤਾਰ ਦੇ ਇੱਧਰ ਖੇਪ ਲੈਣ ਵਾਲੇ ਤਸਕਰ ਦੀ ਭਾਲ ਜਾਰੀ ਹੈ।ਫਿਲਹਾਲ ਐਨ. ਸੀ. ਬੀ. ਦੇਸ਼ ਦੀ ਕੌਮੀ ਜਾਂਚ ਏਜੰਸੀ ਵਲੋਂ ਦੋਸ਼ੀ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ