9 ਮਾਰਚ ਤੱਕ ਸੈਲਾਨੀਆਂ ਲਈ ਬੰਦ ਰਹੇਗਾ ਬੀ.ਏ.ਪੀ.ਐਸ. ਹਿੰਦੂ ਮੰਦਰ, ਆਬੂ ਧਾਬੀ
ਆਬੂ ਧਾਬੀ, 2 ਮਾਰਚ - ਅਰਬ ਦੇਸ਼ਾਂ ਵਿਚਾਲੇ ਹੋ ਰਹੀ ਜੰਗ ਦੇ ਮੱਦੇਨਜ਼ਰ ਬੀ.ਏ.ਪੀ.ਐਸ. ਹਿੰਦੂ ਮੰਦਰ, ਆਬੂ ਧਾਬੀ ਨੇ ਇਕ ਬਿਆਨ ਜਾਰੀ ਕੀਤਾ ਹੈ। ਮੰਦਰ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਅਨੁਸਾਰ, ਸਾਵਧਾਨੀ ਦੇ ਤੌਰ 'ਤੇ ਹਿੰਦੂ ਮੰਦਰ, ਆਬੂ ਧਾਬੀ ਸੋਮਵਾਰ 9 ਮਾਰਚ ਤੱਕ ਸੈਲਾਨੀਆਂ ਲਈ ਬੰਦ ਰਹੇਗਾ। ਇਸ ਸਮੇਂ ਦੌਰਾਨ ਸਵਾਮੀ ਸ਼ਾਂਤੀ, ਸੁਰੱਖਿਆ ਅਤੇ ਸਾਰਿਆਂ ਦੀ ਭਲਾਈ ਲਈ ਮੰਦਰ ਦੇ ਅੰਦਰ ਪ੍ਰਾਰਥਨਾਵਾਂ ਕਰਦੇ ਰਹਿਣਗੇ।
;
;
;
;
;
;
;