ਬਲਾਕ ਸੰਮਤੀ ਚੋਣਾਂ ’ਚ ਆਪ ਨੂੰ ਕਰਾਰੀ ਹਾਰ, ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਮਿਲ ਕੇ ਬਣਾਇਆ ਚੇਅਰਮੈਨ
ਫਗਵਾੜਾ, 5 ਮਾਰਚ (ਅਸ਼ੋਕ ਕੁਮਾਰ ਵਾਲੀਆ, ਹਰਜੋਤ ਸਿੰਘ ਚਾਨਾ)- ਇਥੋਂ ਦੀ ਬਲਾਕ ਸੰਮਤੀ ਦੀ ਹੋਈ ਚੋਣ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਇਕੱਠੇ ਹੋ ਕੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਪਾਂਸ਼ਟਾ ਨੂੰ ਸੰਮਤੀ ਚੇਅਰਮੈਨ ਤੇ ਕਾਂਗਰਸੀ ਦੀ ਨੀਸ਼ਾ ਰਾਣੀ ਨੰਗਲ ਖੇੜਾ ਨੂੰ ਉਪ ਚੇਅਰਮੈਨ ਬਣਾ ਦਿੱਤਾ। ਇਸ ਸੰਮਤੀ ’ਚ ਕੁੱਲ 20 ਮੈਂਬਰ ਹਨ, ਜਿਨ੍ਹਾਂ ’ਚ 5 ਸੀਟਾਂ ਕਾਂਗਰਸ, 9 ਆਪ, ਇਕ ਬਸਪਾ, 4 ਅਕਾਲੀ ਦਲ, ਇਕ ਆਜ਼ਾਦ ਤੇ ਇਕ ਵੋਟ ਵਿਧਾਇਕ ਦੀ ਸ਼ਾਮਿਲ ਸੀ।
ਆਪ ਦੀਆਂ 9 ਵੋਟਾਂ ਆਪ ਨੂੰ ਪਈਆਂ ਜਦਕਿ ਬਾਕੀ 11 ਵੋਟਾਂ ਸੁਰਿੰਦਰਪਾਲ ਦੇ ਹੱਕ ’ਚ ਭੁਗਤੀਆਂ। ਇਸ ਚੋਣ ਨਾਲ ਇਲਾਕੇ ’ਚ ਨਵੀਂ ਚਰਚਾ ਛਿੜ ਗਈ। ਪਿਛਲੀਆਂ ਨਗਰ ਨਿਗਮ ਦੀਆਂ ਚੋਣਾਂ ’ਚ ਆਪ ਨੂੰ ਸਿਰਫ਼ 12 ਸੀਟਾਂ ਮਿਲੀਆਂ ਸਨ, ਉਸ ਸਮੇਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਦਲਜੀਤ ਸਿੰਘ ਰਾਜੂ, ਜੋਗਿੰਦਰ ਸਿੰਘ ਮਾਨ, ਹਰਜੀ ਮਾਨ ਹਲਕਾ ਇੰਚਾਰਜ ਦੀ ਅਗਵਾਈ ਹੇਠ ਟੀਮ ਨੇ ਮੈਂਬਰਾਂ ਨੂੰ ਰਾਜ਼ੀ ਕਰਕੇ ਵੋਟਾਂ ਆਪਣੇ ਹੱਕ ’ਚ ਭੁਗਤਾ ਕੇ ਰਾਮਪਾਲ ਉੱਪਲ ਨੂੰ ਮੇਅਰ ਬਣਾਇਆ ਸੀ। ਇਸ ਵਾਰ ਇਸ ਚੋਣ ’ਚ ਡਾ. ਰਾਜ ਕੁਮਾਰ ਚੱਬੇਵਾਲ ਤੇ ਦਲਜੀਤ ਰਾਜੂ ਦੋਨੋਂ ਹੀ ਗਾਇਬ ਸਨ, ਜਿਸ ਕਰਕੇ ਹੋਰ ਮੈਂਬਰਾਂ ਦੀ ਤੋੜ-ਭੰਨ ਨਾ ਹੋਣ ਕਾਰਨ ਆਪ ਨੂੰ ਆਪਣੀਆਂ ਸੀਟ ਤੱਕ ਹੀ ਸੀਮਿਤ ਰਹਿਣਾ ਪਿਆ।
;
;
;
;
;
;
;