ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਲਈ ਰੱਖੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ
ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਲਈ ਰੱਖੀ ਮੀਟਿੰਗ ਅੱਗੇ ਪਾਉਣੀ ਪਈ। ਖੰਨਾ ਦੀ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਮੀਟਿੰਗ 11 ਵਜੇ ਰੱਖੀ ਗਈ ਸੀ। ਪਰ ਸਾਢੇ 11 ਵਜੇ ਤੱਕ ਕੋਰਮ ਪੂਰਾ ਨਾ ਹੋਣ ਕਰ ਕੇ ਅਗਲੀ ਮੀਟਿੰਗ ਬੁਲਾਉਣ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਹੁਕਮਰਾਨ ਪਾਰਟੀ ਦੇ ਸਾਰੇ ਮੈਂਬਰ ਬਲਾਕ ਸੰਮਤੀ ਮੀਟਿੰਗ ਵਿਚ ਪੁੱਜੇ ਪਰ ਅਕਾਲੀ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਮੈਂਬਰ ਗੈਰ-ਹਾਜ਼ਰ ਰਹੇ।
;
;
;
;
;
;
;