JALANDHAR WEATHER

ਅੱਜ ਦਿੱਲੀ ’ਚ ਭਾਜਪਾ ਦੀ ਹੋਵੇਗੀ ਵੱਡੀ ਮੀਟਿੰਗ

ਨਵੀਂ ਦਿੱਲੀ, 7 ਮਾਰਚ- ਦਿੱਲੀ ਵਿਚ ਭਾਜਪਾ ਦੀ ਅੱਜ ਇਕ ਵੱਡੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਸੰਗਠਨ ਜਨਰਲ ਸਕੱਤਰ ਬੀ.ਐਲ.ਸੰਤੋਸ਼ ਕਰਨਗੇ। ਮੀਟਿੰਗ ਭਾਜਪਾ ਦੇ ਮੁੱਖ ਦਫ਼ਤਰ ਵਿਚ 10:00 ਵਜੇ ਸ਼ੁਰੂ ਹੋਵੇਗੀ।

ਜਾਣਕਾਰੀ ਅਨੁਸਾਰ ਮੀਟਿੰਗ ਵਿਚ ਐਸ.ਆਈ.ਆਰ. ਅਤੇ ਰਾਸ਼ਟਰੀ ਸੰਗਠਨ ਬਾਰੇ ਚਰਚਾ ਕੀਤੀ ਜਾਵੇਗੀ ਤੇ ਇਸ ਵਿਚ ਸਾਰੇ ਰਾਜਾਂ ਦੇ ਸੂਬਾ ਪ੍ਰਧਾਨ ਅਤੇ ਇੰਚਾਰਜ ਸ਼ਾਮਿਲ ਹੋਣਗੇ। ਮੀਟਿੰਗ ਵਿਚ ਹਰਿਆਣਾ ਤੋਂ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ ਅਤੇ ਇੰਚਾਰਜ ਸਤੀਸ਼ ਪੂਨੀਆ ਸ਼ਾਮਿਲ ਹੋਣਗੇ ਤੇ ਹਿਮਾਚਲ ਤੋਂ ਸੂਬਾ ਪ੍ਰਧਾਨ ਰਾਜੀਵ ਬਿੰਦਲ ਹਿੱਸਾ ਲੈਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ