ਗਹਿਰੀ ਮੰਡੀ ’ਚ ਨਵ-ਵਿਆਹੁਤਾ ਦੀ ਗੋਲੀ ਮਾਰ ਕੇ ਹੱਤਿਆ
ਜੰਡਿਆਲਾ ਗੁਰੂ, 7 ਮਾਰਚ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) - ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਗਹਿਰੀ ਮੰਡੀ ਵਿਖੇ ਇਕ ਨਵ-ਵਿਆਹੁਤਾ ਨੂੰ ਗੋਲੀ ਮਾਰ ਕੇ ਮਾਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕ ਲੜਕੀ ਨਵਿੰਦਰ ਕੌਰ ਦੇ ਵਾਰਸਾਂ ਨੇ ਉਸਦੇ ਸਹੁਰੇ ਪਰਿਵਾਰ ’ਤੇ ਉਨ੍ਹਾਂ ਦੀ ਲੜਕੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ।
ਦਰਜ ਕੇਸ ਅਨੁਸਾਰ ਲੜਕੀ ਨਵਿੰਦਰ ਕੌਰ ਦਾ ਵਿਆਹ 4 ਫਰਵਰੀ 2026 ਨੂੰ ਅਮਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਹਿਰੀ ਮੰਡ ਨਾਲ ਰੀਤੀ ਰਿਵਾਜ ਮੁਤਾਬਿਕ ਹੋਇਆ ਸੀ ਅਤੇ ਹੈਸੀਅਤ ਤੋਂ ਵੱਧ ਲੈਣ ਦੇਣ ਕੀਤਾ ਗਿਆ ਸੀ ਪਰ ਉਸਨੂੰ ਹੋਰ ਦਾਜ ਦੇ ਬਹਾਨੇ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਨਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਨਵਿੰਦਰ ਕੌਰ ਦੇ ਕਤਲ ਦੇ ਸੰਬੰਧ ’ਚ 4 ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
;
;
;
;
;
;
;