ਖੇਡ ਮੈਦਾਨਾਂ ਦੀ ਮੌਜੂਦਾ ਸਥਿਤੀ ਕੀ ਹੈ?- ਵਿਧਾਇਕ ਗਿਆਸਪੁਰਾ
ਚੰਡੀਗੜ੍ਹ, 8 ਮਾਰਚ- ਆਪ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ’ਚ ਪੁੱਛਿਆ ਕਿ ਹਲਕੇ ਵਿਚ 31 ਮਨਜ਼ੂਰਸ਼ੁਦਾ ਖੇਡ ਮੈਦਾਨਾਂ ਦੀ ਮੌਜੂਦਾ ਸਥਿਤੀ ਕੀ ਹੈ, ਅਤੇ ਇਨ੍ਹਾਂ ਦੀ ਉਸਾਰੀ ਕਦੋਂ ਪੂਰੀ ਹੋਵੇਗੀ? ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਜਵਾਬ ਦਿੱਤਾ ਕਿ ਸੂਚੀ ਲੰਬੀ ਹੈ। ਮੈਂ ਤੁਹਾਨੂੰ ਅਪਡੇਟ ਕਰਦਾ ਰਹਾਂਗਾ। ਵਿਧਾਇਕ ਨੇ ਜਵਾਬ ਦਿੱਤਾ ਕਿ ਮੈਂ ਲਗਾਤਾਰ ਪੱਤਰ ਲਿਖ ਰਿਹਾ ਹਾਂ। ਪੀ.ਪੀ. ਐਂਟਰਪ੍ਰਾਈਜ਼ ਨੂੰ ਕਿੰਨੇ ਮੈਦਾਨ ਅਲਾਟ ਕੀਤੇ ਗਏ ਸਨ, ਇਹ ਪੁੱਛੇ ਜਾਣ 'ਤੇ ਵਿਧਾਇਕ ਨੇ ਕਿਹਾ ਕਿ ਖੰਨਾ ਵਿਚ ਕੰਪਨੀ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ। ਇਥੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਮੰਤਰੀ ਖੰਨਾ ਦਾ ਮੰਤਰੀ ਹੈ?
;
;
;
;
;
;
;