ਇਸ ਬਜਟ ਦਾ ਨਾਂਅ ਗੰਰਟੀਆਂ ਪੂਰਾ ਕਰਨ ਵਾਲਾ ਬਜਟ- ਵਿੱਤ ਮੰਤਰੀ
ਚੰਡੀਗੜ੍ਹ, 8 ਮਾਰਚ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਜਟ ਦਾ ਨਾਂਅ ਗੰਰੰਟੀਆਂ ਪੂਰਾ ਕਰਨ ਵਾਲਾ ਬਜਟ ਹੈ। ਇਹ ਬਜਟ ਸਾਡੀਆਂ ਮਾਂਵਾਂ, ਭੈਣਾਂ ਤੇ ਧੀਆਂ ਨੂੰ ਸਮਰਪਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਰੰਗਲੇ ਪੰਜਾਬ ਦਾ ਸੰਕਲਪ ਹੈ ਅਤੇ ਉਹ ਪੂਰਾ ਵੀ ਹੋ ਰਿਹਾ ਹੈ। ਸਾਡੀ ਸਰਕਾਰ ਨੇ ਆਪਣਾ ਕੀਤਾ ਹਰੇਕ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਮੇਸ਼ਾ ਤਰੱਕੀ ਕਰਦੀਆਂ ਰਹਿਣ, ਸਾਡੀ ਇਹ ਹੀ ਕਾਮਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਖੋਖਲੀ ਰਾਜਨੀਤੀ ਨੂੰ ਨਕਾਰ ਦਿੱਤਾ ਤੇ ਸਰਕਾਰ ਦੇ ਦਾਅਵੇ ਨਹੀਂ ਕੀਤੇ ਕੰਮ ਮਾਇਨੇ ਰੱਖਦੇ ਹਨ।
;
;
;
;
;
;
;