JALANDHAR WEATHER

ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ ਵਿਚ ਦੋ ਦੀ ਮੌਤ

ਅੱਚਲ ਸਾਹਿਬ,  (ਗੁਰਦਾਸਪੁਰ), 8 ਮਾਰਚ ( ਗੁਰਚਰਨ ਸਿੰਘ)- ਬਟਾਲਾ ਮਹਿਤਾ ਰੋਡ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕਰੁ ਢਾਬਾ ਕੋਲ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ ਵਿਚ ਦੋ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਏ.ਐਸ.ਆਈ ਸੰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 7:30 ਬਲੈਰੋ ਗੱਡੀ ਸਵਾਰ ਮਹਿਤਾਂ ਸਾਈਡ ਤੋਂ ਬਟਾਲਾ ਨੂੰ ਜਾ ਰਿਹਾ ਸੀ ਅਤੇ ਛੋਟੇ ਹਾਥੀ ਵਾਲਾ ਬਟਾਲਾ ਤੋਂ ਵਾਪਸ ਆਪਣੇ ਰੰਗੜ ਨੰਗਲ ਨੂੰ ਜਾ ਰਿਹਾ ਸੀ। ਠਾਕੁਰ ਢਾਬੇ ਕੋਲ ਦੋਨਾਂ ਦੀ ਟੱਕਰ ਹੋ ਗਈ, ਜਿਸ ਵਿਚ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਇਲਾਜ ਲਈ ਭੇਜਿਆ, ਜਿਥੋਂ ਡਾਕਟਰਾਂ ਨੇ ਹਾਲਤ ਨੂੰ ਦੇਖਦਿਆਂ ਹੋਇਆ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਛੋਟਾ ਹਾਥੀ ਸਵਾਰ ਪ੍ਰਤਾਪ ਸਿੰਘ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਰੰਗੜ ਨੰਗਲ ਦੀ ਮੌਤ ਹੋ ਗਈ ਅਤੇ ਅੱਜ ਸਵੇਰ ਦੇ ਸਮੇਂ ਬਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਸਾਣੀਆ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਵਧੇਰੇ ਗੱਲਬਾਤ ਕਰਦੇ ਹੋਏ ਏ.ਐਸ.ਆਈ ਸੰਦੀਪ ਸਿੰਘ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਏ.ਐਸ.ਆਈ ਹਰਪਿੰਦਰ ਸਿੰਘ,ਏ.ਐਸ.ਆਈ ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ