JALANDHAR WEATHER

ਪਿੰਡ ਮੋਤੀਆਂ ਦੇ ਬਾਹਰਵਾਰ ਕੱਚੀ ਸੜਕ ’ਤੇ ਨਵਜੰਮੀ ਬੱਚੀ ਮਿਲੀ

ਮਾਹਿਲਪੁਰ, (ਹੁਸ਼ਿਆਰਪੁਰ) 8 ਮਾਰਚ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3.00 ਕੁ ਵਜੇ ਪਿੰਡ ਬਲਾਕ ਮਾਹਿਲਪੁਰ ’ਚ ਪੈਂਦੇ ਪਿੰਡ ਪਰਸੋਤਿਆਂ ਤੋਂ ਮੋਤੀਆਂ ਨੂੰ ਜਾਂਦੀ ਕੱਚੀ ਸੜਕ ’ਤੇ ਕੁੰਨਾਂ (ਚਮੜਾ ਰੰਗਣ ਵਾਲਾ ਸਥਾਨ) ’ਚ ਇਕ ਨਵਜੰਮੀ ਤੰਦਰੁਸਤ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸੰਬੰਧੀ ਖੇਤਾਂ ’ਚ ਪਾਣੀ ਲਾ ਰਹੇ ਇਕ ਕਿਸਾਨ ਵਲੋਂ ਪਿੰਡ ਮੋਤੀਆ ਦੀ ਸਰਪੰਚ ਹਰਪਾਲ ਕੌਰ ਨੂੰ ਦੱਸਿਆ ਤੇ ਸਰਪੰਚ ਹਰਪਾਲ ਕੌਰ ਪਿੰਡ ਪਰਸੋਤਿਆ ਦੇ ਸਰਪੰਚ ਨਰਿੰਦਰ ਸਿੰਘ ਸਮੇਤ ਕੁਝ ਮੋਹਤਬਰ ਵਿਅਕਤੀ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਇਕ ਨਵਜੰਮੀ ਤੰਦਰੁਸਤ ਬੱਚੀ, ਤੌਲੀਏ ’ਚ ਲਪੇਟੀ ਹੋਈ ਸੀ ਤੇ ਉਸ ਦਾ ਨਾੜੂ ਵੀ ਨਾਲ ਹੀ ਸੀ, ਨੂੰ ਆਪਣੇ ਘਰ ਲਿਆਂਦਾ ਤੇ ਉਸ ਦੀ ਸਾਫ-ਸਫਾਈ ਕਰਕੇ ਉਨ੍ਹਾਂ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉਤੇ ਪੱਤਰਕਾਰਾਂ ਨੂੰ ਦੇਖਣ ਨੂੰ ਮਿਲਿਆ ਕਿ ਬੱਚੀ ਨੂੰ ਗੋਦ ਲੈਣ ਲਈ ਕਾਫੀ ਲੋਕ ਤਿਆਰ ਸਨ। ਥਾਣਾ ਚੱਬੇਵਾਲ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਚੈੱਕਅਪ ਲਈ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ