ਪ੍ਰਧਾਨ ਮੰਤਰੀ ਮੋਦੀ ਨੇ ਡੀ.ਐਮ.ਕੇ. 'ਤੇ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਰੁਕਾਵਟ ਪਾਉਣ ਦੇ ਲਾਏ ਦੋਸ਼
ਨਵੀਂ ਦਿੱਲੀ , 13 ਅਪ੍ਰੈਲ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਵਿਚ ਡੀ.ਐਮ.ਕੇ. ਸਰਕਾਰ 'ਤੇ ਨਿਸ਼ਾਨਾ ਸਾਧਿਆ, ਉਸ 'ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਰੁਕਾਵਟ ਪਾਉਣ, ਜਨਤਾ ਨੂੰ ਲਾਭਾਂ ਤੋਂ ਵਾਂਝਾ ਕਰਨ ਦਾ ਦੋਸ਼ ਲਗਾਇਆ। 'ਮੇਰਾ ਬੂਥ ਸਬਸੇ ਮਜ਼ਬੂਤ ਸੰਵਾਦ' ਪ੍ਰੋਗਰਾਮ ਵਿਚ ਤਾਮਿਲਨਾਡੂ ਵਿਚ ਪਾਰਟੀ ਦੇ ਬੂਥ ਵਰਕਰਾਂ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਗਾਇਆ ਕਿ ਡੀ.ਐਮ.ਕੇ. ਸਰਕਾਰ ਸਹੀ ਸਰਵੇਖਣ ਕਰਨ ਵਿਚ ਅਸਫਲ ਰਹੀ ਜਿਸ ਦੇ ਨਤੀਜੇ ਵਜੋਂ ਯੋਗ ਲੋਕ ਪੀ.ਐਮ. ਆਵਾਸ ਯੋਜਨਾ ਅਤੇ ਪੀ.ਐਮ. ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਤੋਂ ਵਾਂਝੇ ਰਹਿ ਗਏ। ਮੁਦਰਾ ਯੋਜਨਾ ਦੇ ਤਹਿਤ, ਲੱਖਾਂ ਨੌਜਵਾਨਾਂ ਅਤੇ ਛੋਟੇ ਵਪਾਰੀਆਂ ਨੂੰ ਬਿਨਾਂ ਗਰੰਟੀ ਦੇ ਕਰਜ਼ੇ ਮਿਲੇ ਹਨ। ਵੱਡੀ ਗਿਣਤੀ ਵਿਚ ਔਰਤਾਂ ਨੂੰ ਵੀ ਇਸ ਦਾ ਲਾਭ ਹੋਇਆ ਹੈ। ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਡੀ.ਐਮ.ਕੇ. ਸਰਕਾਰ ਦੇ ਰਵੱਈਏ ਕਾਰਨ, ਬਹੁਤ ਸਾਰੇ ਗ਼ਰੀਬ ਪਰਿਵਾਰ ਪੀ.ਐਮ. ਆਵਾਸ ਯੋਜਨਾ ਦਾ ਲਾਭ ਨਹੀਂ ਲੈ ਸਕੇ। ਸਹੀ ਸਰਵੇਖਣ ਨਹੀਂ ਕੀਤੇ ਗਏ, ਯੋਗ ਲੋਕਾਂ ਦੇ ਨਾਂਅ ਸ਼ਾਮਿਲ ਨਹੀਂ ਕੀਤੇ ਗਏ... ਜੇਕਰ ਇਹ ਕੰਮ ਕੀਤਾ ਜਾਂਦਾ, ਤਾਂ ਤਾਮਿਲਨਾਡੂ ਦੇ ਲੱਖਾਂ ਪਰਿਵਾਰਾਂ ਨੂੰ ਪੱਕੇ ਘਰ ਮਿਲ ਜਾਂਦੇ।
ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚੇ ਅਤੇ ਵਿਚੋਲਿਆਂ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ.) ਸਕੀਮਾਂ 'ਤੇ ਚਾਨਣਾ ਪਾਇਆ, ਜਿੱਥੇ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ।
;
;
;
;
;
;
;