JALANDHAR WEATHER

ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਔਰਤਾਂ ਨੂੰ ਦੇਵੇਗੀ 1 ਹਜ਼ਾਰ ਰੁਪਏ : ਚੰਨੀ

ਲੋਹੀਆਂ ਖਾਸ, (ਜਲੰਧਰ), 8 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਦੀ ਮਾਨ ਸਰਕਾਰ ਜੋ ਝੂਠ ਦੇ ਸਹਾਰੇ ਹੋਂਦ ’ਚ ਆਈ ਹੈ, ਵਲੋਂ ਜੋ 1000 ਔਰਤਾਂ ਲਈ ਬਜਟ ’ਚ ਰੱਖੇ ਗਏ ਹਨ, ਉਹ ਕੇਵਲ 4 ਮਹੀਨੇ ਹੀ ਦੇਣਗੇ ਅਤੇ ਉਹ ਵੀ ਪੰਜਾਬ ਦੀਆਂ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ। ਇਨ੍ਹਾਂ Çਵਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਦੇ ਪਿੰਡ ਸਿੱਧੂਪੁਰ ਵਿਖੇ ਇਕ ਸਮਾਗਮ ਦੌਰਾਨ ਕੀਤਾ। ਇਸ ਮੌਕੇ ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਨਵਜੋਤ ਸਿੰਘ ਦਾਹੀਆ, ਅਸ਼ਵਿੰਦਰ ਸਿੰਘ ਨੀਟੂ ਸਾ. ਚੇਅਰਮੈਨ ਸ਼ੂਗਰ ਮਿੱਲ ਨਕੋਦਰ, ਲੋਹੀਆਂ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਲਜੀਤ ਸਿੰਘ ਗੱਟੀ ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਹੋਰ ਸਰਪੰਚ, ਪੰਚ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ