ਸਰਹੱਦ ’ਤੇ ਬੀ. ਐਸ. ਐਫ਼. ਨੇ ਇਕ ਪਾਕਿਸਤਾਨੀ ਤਸਕਰ ਕੀਤਾ ਢੇਰ
ਖੇਮਕਰਨ, (ਤਰਨਤਾਰਨ), 10 ਮਾਰਚ (ਰਾਕੇਸ਼ ਕੁਮਾਰ ਬਿੱਲਾ)- ਪਾਕਿਸਤਾਨ ਵਲੋਂ ਡ੍ਰੋਨਾਂ ਤੇ ਹੋਰ ਤਰੀਕਿਆਂ ਨਾਲ ਹੈਰੋਇਨ ਤਸਕਰੀ ਦੀਆਂ ਘਟਨਾਵਾਂ ’ਚ ਲਗਾਤਾਰ ਤੇਜ਼ੀ ਹੁੰਦੀ ਜਾ ਰਹੀ ਹੈ। ਬੀਤੀ ਰਾਤ ਖੇਮਕਰਨ ਦੇ ਸਰਹੱਦੀ ਖੇਤਰ ’ਚ ਸਰਹੱਦ ’ਤੇ ਸੀਮਾ ਚੌਕੀਆਂ ਕਾਲੀਆ ਤੇ ਨੂਰ ਵਾਲਾ ਦਰਮਿਆਨ ਬੀ. ਐਸ. ਐਫ਼. ਦੀ 142 ਬਟਾਲੀਅਨ ਦੇ ਜਵਾਨਾਂ ਨੇ ਕੌਮੀ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਨਜ਼ਦੀਕ ਆ ਕੇ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ’ਚ ਲੱਗੇ ਇਕ ਅਣ-ਪਛਾਤੇ ਪਾਕਿਸਤਾਨੀ ਘੁਸਪੈਠੀਏ ਤਸਕਰ ਨੂੰ ਢੇਰ ਕਰ ਦਿੱਤਾ ਹੈ, ਜਿਸ ਦੀ ਲਾਸ਼ ਪਾਸੋ ਕੁੱਝ ਸ਼ੱਕੀ ਸਮਾਨ ਵੀ ਮਿਲਿਆ ਹੈ।ਜਦ ਕਿ ਕੁੱਝ ਹੋਰ ਪਾਕਿਸਤਾਨੀ ਤਸਕਰ ਗੋਲੀਬਾਰੀ ’ਚ ਪਿੱਛੇ ਭੱਜ ਗਏ ਦੱਸੇ ਜਾ ਰਹੇ ਹਨ। ਫਿਲਹਾਲ ਸੰਬੰਧਿਤ ਥਾਣਾ ਵਲਟੋਹਾ ਦੀ ਪੁਲਿਸ ਵਲੋਂ ਕੇਸ ਦਰਜ ਕਰਕੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਬੀ. ਐਸ. ਐਫ਼. ਤੇ ਪੁਲਿਸ ਜਾਂਚ ’ਚ ਜੁੱਟ ਗਈ ਹੈ।
ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਵੀ ਇਸ ਥਾਂ ਦੇ ਨਜ਼ਦੀਕ ਹੀ ਇਕ ਪਾਕਿਸਤਾਨੀ ਨੌਜਵਾਨ ਲੜਕੇ ਨੂੰ ਹੈਰੋਇਨ ਸਮੇਤ ਕਾਬੂ ਰੀਤਾ ਗਿਆ ਸੀ। ਸਰਹੱਦੀ ਪ੍ਰਤੱਖ ਸੂਤਰਾਂ ਅਨੁਸਾਰ ਸਰਹੱਦ ਤੇ ਡ੍ਰੋਨਾਂ ਦੀ ਹਲਚਲ ਦੀਆਂ ਘਟਨਾਵਾਂ ਵੀ ਬਹੁਤ ਤੇਜ਼ ਹੋਈਆਂ ਹਨ ਤੇ ਅਕਸਰ ਸਰਹੱਦ ਪਾਰੋਂ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਹੁੰਦਾ ਕਿ ਕਣਕ ਦੀ ਕਟਾਈ ਤੋਂ ਪਹਿਲਾਂ ਹੈਰੋਇਨ ਤਸਕਰੀ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ।
;
;
;
;
;
;