ਵਿਰੋਧੀਆਂ ਨੂੰ ਔਰਤਾਂ ਦੇ ਅਪਮਾਨ ਦਾ ਕੋਈ ਹੱਕ ਨਹੀਂ- ਵਿੱਤ ਮੰਤਰੀ
ਚੰਡੀਗੜ੍ਹ, 10 ਮਾਰਚ- ਵਿੱਤ ਮੰਤਰੀ ਹਰਪਾਲ ਚੀਮਾ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਪੋਸਟ 'ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਪੋਸਟ ਵਿਚ ਲਿਖਿਆ ਗਿਆ ਹੈ ਕਿ 1,000 ਰੁਪਏ ਲਈ ਗਿੱਦਾ ਪਾਉਣ ਵਾਲੀਆਂ ਔਰਤਾਂ ਸੂਰਮੇ ਕਿਵੇਂ ਜੰਮ ਲੈਣਗੀਆਂ। ਚੀਮਾ ਨੇ ਪੁੱਛਿਆ ਕਿ ਕੀ ਤੁਸੀਂ ਮੁਆਫ਼ੀ ਮੰਗੋਂਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਔਰਤਾਂ ਤੇ ਦਲਿਤ ਮਹਿਲਾਵਾਂ ਦਾ ਸਨਮਾਨ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਵਿਰੋਧੀ ਚਾਂਦੀ ਦੇ ਚਮਚ ਲੈ ਕੇ ਪੈਦਾ ਹੋਏ ਹਨ ਤਾਂ ਉਨ੍ਹਾਂ ਨੂੰ ਔਰਤਾਂ ਦੇ ਅਪਮਾਨ ਦਾ ਹੱਕ ਹੈ।
;
;
;
;
;
;