ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ 'ਤੇ ਲਗਾਏ ਦੋਸ਼
ਚੰਡੀਗੜ੍ਹ, 10 ਮਾਰਚ- ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿਚ ਕਿਹਾ ਕਿ ਤੁਸੀਂ ਮੇਰਾ ਨਾਮ ਲਿਆ ਅਤੇ ਸਾਰੇ ਹੱਸਣ ਲੱਗ ਪਏ। ਮੇਰਾ ਮਜ਼ਾਕ ਉਡਾਇਆ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਬਾਹਰ ਟਿੱਪਣੀਆਂ ਕਰਦੇ ਹਨ। ਕਿਸੇ ਵੀ ਮਾਂ ਜਾਂ ਭੈਣ ਨੂੰ 'ਭਾਬੀ' ਕਹਿਣਾ ਕੀ ਇਹ ਔਰਤਾਂ ਦਾ ਸਤਿਕਾਰ ਹੈ। ਜਿਨ੍ਹਾਂ ਦੇ ਪੁੱਤਰ ਮੁਕਾਬਲਿਆਂ ਵਿਚ ਮਾਰੇ ਜਾਂਦੇ ਹਨ, ਉਹ ਵੀ ਮਾਵਾਂ ਦੇ ਪੁੱਤਰ ਹਨ। ਉਨ੍ਹਾਂ ਕਿਹਾ ਕਿ ਤੁਸੀਂ ਨਿਆਂ ਦੀ ਗੱਲ ਕਰ ਰਹੇ ਹੋ, ਪਰ ਤੁਸੀਂ ਇੱਜਤ ਤਾਂ ਦਿਓ। ਇਸ ’ਤੇ'ਆਪ' ਦੀਆਂ ਮਹਿਲਾ ਵਿਧਾਇਕਾਂ ਅਤੇ ਗਨੀਵ ਕੌਰ ਮਜੀਠੀਆ ਵਿਚਕਾਰ ਬਹਿਸ ਹੋਈ।
;
;
;
;
;
;