ਕੇਂਦਰੀ ਜੇਲ੍ਹ ਵਿਚ ਬੰਦ ਹਵਾਲਾਤੀ ਨਾਲ ਕੁੱਟਮਾਰ
ਕਪੂਰਥਲਾ, 10 ਮਾਰਚ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਦੀ ਕੁੱਟਮਾਰ ਕਰਨ ਅਤੇ ਉਸ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਵਾਲਾਤੀ ਬੱਬਰ ਪੁੱਤਰ ਹਰਜਿੰਦਰ ਵਾਸੀ ਰਿਸ਼ੀ ਨਗਰ ਫਿਲੌਰ ਨੇ ਦੱਸਿਆ ਕਿ ਉਹ ਪੀ.ਓ. ਦੇ ਕੇਸ ਵਿਚ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਬੰਦ ਹੈ ਅਤੇ ਅੱਜ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਥੀ ਹਵਾਲਾਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਬਦਫੈਲੀ ਕੀਤੀ ਗਈ। ਜਿਸ ਨੂੰ ਇਲਾਜ ਲਈ ਜੇਲ੍ਹ ਗਾਰਦ ਵਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵਲੋਂ ਉਸ ਦਾ ਇਲਾਜ ਜਾਰੀ ਹੈ ਅਤੇ ਐਮ.ਐਲ.ਆਰ. ਕੱਟ ਕੇ ਕੋਤਵਾਲੀ ਥਾਣੇ ਨੂੰ ਭੇਜ ਦਿੱਤੀ ਗਈ ਹੈ।
;
;
;
;
;
;