ਪ੍ਰਾਈਵੇਟ ਕੰਪਨੀ ਦੀ ਬੱਸ ਨੇ ਐਕਟਿਵਾ ਸਵਾਰ ਵਿਅਕਤੀ ਦਰੜਿਆ
ਨਸਰਾਲਾ, 13 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਨਸਰਾਲਾ ਨਜ਼ਦੀਕ ਚੱਕਗੁੱਜਰਾਂ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਐਕਟਿਵਾ ਸਵਾਰ ਵਿਅਕਤੀ ਨੂੰ ਦਰੜ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਦੋਨੋ ਵਾਹਨ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਨੂੰ ਆ ਰਹੇ ਸੀ। ਐਕਟਿਵਾ ਚਾਲਕ ਦੀ ਮੌਤ ਦੇ ਰੋਸ ਵਜੋਂ ਪਰਿਵਾਰ ਵਾਲਿਆਂ ਵਲੋਂ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਇਸ ਮੌਕੇ ਐੱਸ. ਐੱਚ. ਓ. ਪਰਮਿੰਦਰਜੀਤ ਪਾਲ ਸਿੰਘ ਥਾਣਾ ਬੁਲੋਵਾਲ ਨੇ ਮੌਕੇ ’ਤੇ ਪਹੁੰਚ ਕਿ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ਼ ਵਿਚ ਲੈਂਦਿਆ ਬੱਸ ਡਰਾਈਵਰ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਜਾਮ ਖੁੱਲ੍ਹਵਾ ਕੇ ਰੋਡ ਨੂੰ ਚਾਲੂ ਕਰਵਾਇਆ। ਮ੍ਰਿਤਕ ਦੇ ਪੁੱਤਰ ਬਲਰਾਮ ਸਿੰਘ ਵਾਸੀ ਕੀਰਤੀਨਗਰ, ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਪਿਤਾ ਰੇਸ਼ਮ ਸਿੰਘ (73) ਹਰ ਰੋਜ਼ ਦੀ ਤਰ੍ਹਾਂ ਘਰੋਂ ਚੱਕਗੁਜਰਾਂ ਸਤਿਸੰਗ ਘਰ ਸੇਵਾ ’ਤੇ ਜਾ ਰਿਹਾ ਸੀ।
;
;
;
;
;
;
;
;
;