ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਮਲਾ ਲਿਜਾਣ ਦੀ ਤਿਆਰੀ, ਹੁੱਡਾ ਦੇ ਘਰ ਦੇ ਬਾਹਰ ਆਈਆਂ 2 ਗੱਡੀਆਂ
ਚੰਡੀਗੜ੍ਹ, 13 ਮਾਰਚ- ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਮਲਾ ਲਿਜਾਣ ਦੀ ਤਿਆਰੀ ਚੱਲ ਰਹੀ ਹੈ। 16 ਮਾਰਚ ਨੂੰ ਦੋ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਹਰਿਆਣਾ ਵਿਚ ਸਰਗਰਮੀਆਂ ਦੀ ਹਲਚਲ ਚੱਲ ਰਹੀ ਹੈ। ਸ਼ੁੱਕਰਵਾਰ ਨੂੰ, ਕਾਂਗਰਸੀ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਚੰਡੀਗੜ੍ਹ ਸਥਿਤ ਘਰ ਤੋਂ ਦੋ ਟੈਂਪੂ ਟਰੈਵਲਰਾਂ ਵਿਚ ਰਵਾਨਾ ਹੋਏ। ਸੂਤਰਾਂ ਅਨੁਸਾਰ, ਦਲ ਬਦਲੀ ਨੂੰ ਰੋਕਣ ਲਈ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਵਿਧਾਇਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਇਕ ਗੁਪਤ ਸਥਾਨ 'ਤੇ ਭੇਜ ਦਿੱਤਾ ਗਿਆ ਹੈ।
ਭੁਪਿੰਦਰ ਸਿੰਘ ਹੁੱਡਾ, ਬਾਦਲੀ ਦੇ ਵਿਧਾਇਕ ਕੁਲਦੀਪ ਵਤਸ, ਜੁਲਾਨਾ ਦੇ ਵਿਧਾਇਕ ਵਿਨੇਸ਼ ਫੋਗਾਟ, ਪੰਚਕੂਲਾ ਦੇ ਵਿਧਾਇਕ ਚੰਦਰਮੋਹਨ ਬਿਸ਼ਨੋਈ, ਪੁੰਹਾਨਾ ਦੇ ਵਿਧਾਇਕ ਮੁਹੰਮਦ ਇਲਿਆਸ ਅਤੇ ਟੋਹਾਨਾ ਦੇ ਵਿਧਾਇਕ ਪਰਮਵੀਰ ਸਿੰਘ ਉਨ੍ਹਾਂ ਦੇ ਨਾਲ ਨਹੀਂ ਸਨ।
ਭੁਪਿੰਦਰ ਸਿੰਘ ਹੁੱਡਾ ਨੇ ਮੀਡੀਆ ਨੂੰ ਕਿਹਾ, "ਮੈਨੂੰ ਨਹੀਂ ਪਤਾ ਕਿ ਵਿਧਾਇਕ ਕਿੱਥੇ ਗਏ ਹਨ; ਉਨ੍ਹਾਂ ਨੇ ਮੈਨੂੰ ਨਹੀਂ ਪੁੱਛਿਆ। ਸਾਰੇ ਵਿਧਾਇਕ 16 ਮਾਰਚ ਨੂੰ ਆਪਣੀ ਵੋਟ ਪਾਉਣਗੇ ਅਤੇ ਫਿਰ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣਗੇ। ਮੈਂ ਅਤੇ ਇੰਚਾਰਜ ਬੀ.ਕੇ. ਹਰੀਪ੍ਰਸਾਦ ਨਿਗਰਾਨੀ ਕਰਾਂਗੇ ਕਿ ਕਿਸ ਵਿਧਾਇਕ ਨੇ ਕਿਸ ਨੂੰ ਵੋਟ ਦਿੱਤੀ ਹੈ। ਹਾਈਕਮਾਨ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।"
;
;
;
;
;
;
;
;