JALANDHAR WEATHER

ਖੇਤ ਮਾਲਕ ਵਲੋਂ ਮਜ਼ਦੂਰ ਦੀ ਗੋਲ਼ੀਆਂ ਮਾਰ ਕੇ ਹੱਤਿਆ

ਗੁਰਾਇਆ (ਜਲੰਧਰ), 14 ਮਾਰਚ - ਗੁਰਾਇਆ ਦੇ ਨਜ਼ਦੀਕ ਪੈਂਦੇ ਪਿੰਡ ਘੜਕਾ ਵਿਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਾਈ। ਮ੍ਰਿਤਕ ਦੀ ਪਹਿਚਾਣ ਮਨੋਜ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਕੁਮਾਰ ਜਸਪ੍ਰੀਤ ਸਿੰਘ ਜੱਸਾ ਲੰਬੜਦਾਰ ਦੇ ਖੇਤ ਵਿਚ ਸਰੋਂ ਕੱਟਣ ਦਾ ਕੰਮ ਕਰ ਰਿਹਾ ਸੀ। ਦੋਹਾਂ ਵਿਚਕਾਰ 1500 ਰੁਪਏ ਵਿਚ ਕੰਮ ਕਰਨ ਦਾ ਠੇਕਾ ਤੈਅ ਹੋਇਆ ਸੀ।
ਪਰੰਤੂ ਕੰਮ ਦੇ ਪੈਸਿਆਂ ਨੂੰ ਲੈ ਕੇ ਮਾਲਕ ਅਤੇ ਮਜ਼ਦੂਰ ਵਿਚਕਾਰ ਤਕਰਾਰ ਹੋ ਗਈ। ਇਹ ਤਕਰਾਰ ਵਧਦੀ ਹੋਈ ਬਹਿਸ ਵਿਚ ਤਬਦੀਲ ਹੋ ਗਈ। ਇਸ ਦੌਰਾਨ ਮਨੋਜ ਕੁਮਾਰ ਵਰਕਸ਼ਾਪ ਵੱਲ ਆ ਗਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਖੇਤ ਮਾਲਕ ਵੱਲ ਰੌਡ ਚੱਕ ਲਈ।ਇਸ ਦੌਰਾਨ ਜਸਪ੍ਰੀਤ ਸਿੰਘ ਜੱਸਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਮਜ਼ਦੂਰ ਮਨੋਜ ਕੁਮਾਰ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਮਨੋਜ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮਾਮਲੇ ਸੰਬੰਧੀ ਡੀਐਸਪੀ ਫਿਲੌਰ ਭਾਰਤ ਮਸੀਹ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ