ਐਲਪੀਜੀ ਸੰਕਟ : ਇੰਡਕਸ਼ਨ ਸਟੋਵ, ਇਲੈਕਟ੍ਰਿਕ ਬਰਨਰਾਂ ਦੀ ਵਿਕਰੀ ’ਚ ਵਾਧਾ
ਸ਼ਿਮਲਾ, 14 ਮਾਰਚ (ਪੀਟੀਆਈ)-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ’ਚ ਇੰਡਕਸ਼ਨ ਸਟੋਵ ਅਤੇ ਇਲੈਕਟ੍ਰਿਕ ਬਰਨਰਾਂ ਦੀ ਵਿਕਰੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਕਿਉਂਕਿ ਆਮ ਲੋਕ ਅਤੇ ਕਾਰੋਬਾਰੀ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਉਪਲੱਬਧਤਾ ਨਾਲ ਜੂਝ ਰਹੇ ਹਨ।
ਇਸ ਸੰਕਟ ਨੇ ਪ੍ਰਾਹੁਣਚਾਰੀ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਹੋਟਲ ਮਾਲਕਾਂ ਅਤੇ ਢਾਬਾ ਮਾਲਕਾਂ ਨੂੰ ਆਪਣੀਆਂ ਰਸੋਈਆਂ ਨੂੰ ਕਾਰਜਸ਼ੀਲ ਰੱਖਣ ਲਈ ਇਲੈਕਟ੍ਰਿਕ ਉਪਕਰਣਾਂ ਵੱਲ ਜਾਣ ਲਈ ਮਜਬੂਰ ਹੋਣਾ ਪਿਆ ਹੈ। ਘਰੇਲੂ ਖਪਤਕਾਰ ਵੀ ਐਮਰਜੈਂਸੀ ਵਰਤੋਂ ਲਈ ਇਨ੍ਹਾਂ ਯੂਨਿਟਾਂ ਦਾ ਭੰਡਾਰ ਕਰ ਰਹੇ ਹਨ। ਇਕ ਉਪਕਰਨ ਸ਼ੋਅਰੂਮ ਦੇ ਮਾਲਕ ਦਿਵੇਸ਼ ਨੇ ਕਿਹਾ ਕਿ ਵਪਾਰਕ ਅਤੇ ਘਰੇਲੂ ਇਲੈਕਟ੍ਰਿਕ ਬਰਨਰਾਂ ਦੋਵਾਂ ਦੀ ਬਹੁਤ ਮੰਗ ਹੈ। "ਅਸੀਂ ਪ੍ਰਤੀ ਹਫ਼ਤੇ ਤਿੰਨ ਤੋਂ ਚਾਰ ਯੂਨਿਟ ਵੇਚਦੇ ਸੀ, ਪਰ ਹੁਣ ਅਸੀਂ ਇਕ ਦਿਨ ਵਿਚ ਅੱਠ ਤੋਂ ਨੌਂ ਪੀਸ ਵੇਚ ਰਹੇ ਹਾਂ।" ਇਕ ਉਪਕਰਨਾਂ ਦੀ ਦੁਕਾਨ ਦੇ ਸੇਲਜ਼ਮੈਨ, ਐਸ ਐਨ ਸ਼ਰਮਾ ਨੇ ਕਿਹਾ ਕਿ ਘਬਰਾਹਟ ਵਿੱਚ ਖਰੀਦਦਾਰੀ ਆਮ ਹੋ ਗਈ ਹੈ। "ਪਹਿਲਾਂ, ਵਿਕਰੀ ਇਕ ਦਿਨ ਵਿਚ ਇਕ ਤੋਂ ਦੋ ਪੀਸ ਹੁੰਦੀ ਸੀ, ਪਰ ਅੱਜ ਅਸੀਂ ਪਹਿਲਾਂ ਹੀ 8 ਯੂਨਿਟ ਵੇਚ ਚੁੱਕੇ ਹਾਂ।"
ਇਕ ਹੋਟਲ ਮਾਲਕ ਸੁਸ਼ਾਂਤ ਨਾਗ ਨੇ ਕਿਹਾ ਕਿ ਸਥਾਨਕ ਉਪਲਬੱਧਤਾ ਨਾ ਹੋਣ ਕਾਰਨ ਉਸਨੂੰ ਚੰਡੀਗੜ੍ਹ ਤੋਂ ਦੋ ਵਪਾਰਕ ਇੰਡਕਸ਼ਨ ਯੂਨਿਟ ਉੱਚ ਦਰ 'ਤੇ ਆਰਡਰ ਕਰਨ ਲਈ ਮਜਬੂਰ ਹੋਣਾ ਪਿਆ। ਲੈਂਡਮਾਰਕ ਹੋਟਲ ਦੇ ਮੈਨੇਜਰ ਸੰਦੀਪ ਸੋਨੀ ਨੇ ਕਿਹਾ ਕਿ ਐਲਪੀਜੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ। "ਭੋਜਨ ਹੁਣ ਬਿਜਲੀ ਦੇ ਉਪਕਰਣਾਂ ਅਤੇ ਲੱਕੜ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਹੈ। ਗੈਸ ਦੀ ਲੋੜ ਵਾਲੀਆਂ ਚੀਜ਼ਾਂ ਨੂੰ ਮੀਨੂ ਤੋਂ ਹਟਾ ਦਿੱਤਾ ਗਿਆ ਹੈ।" ਉਨ੍ਹਾਂ ਅੱਗੇ ਕਿਹਾ ਕਿ 30-40 ਪ੍ਰਤੀਸ਼ਤ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਪਾਰਟੀਆਂ ਵੀ ਸ਼ਾਮਲ ਹਨ।
;
;
;
;
;
;
;
;