ਜਗਦੀਸ਼ ਸਿੰਘ ਝੀਂਡਾ ਵਲੋਂ ਪੁਲਿਸ ਨੂੰ ਰੋਸ ਵਿਖਾਵਾ ਜਾਰੀ ਰੱਖੇ ਜਾਣ ਦੀ ਚਿਤਾਵਨੀ
ਪਾਤੜਾਂ/ਅਰਨੋ (ਪਟਿਆਲਾ), 18 ਮਾਰਚ (ਜਗਦੀਸ਼ ਸਿੰਘ ਕੰਬੋਜ, ਦਰਸ਼ਨ ਪਰਮਾਰ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਿਚਾਕਰ ਹੋਏ ਝਗੜੇ ਮਗਰੋਂ ਪ੍ਰਧਾਨ ਝੀਂਡਾ ਵਲੋਂ ਦਾਦੂਵਾਲ 'ਤੇ ਦੋਸ਼ ਲਾਏ ਗਏ ਸਨ ਕਿ ਉਸ ਨੇ ਮੇਰੇ 'ਤੇ ਹਮਲਾ ਕੀਤਾ ਹੈ ।ਇਸ ਸੰਬੰਧੀ ਦਿੱਤੀ ਗਈ ਦਰਖ਼ਾਸਤ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਦਿਆਂ ਉਨ੍ਹਾਂ ਵਲੋਂ ਪੁਲਿਸ ਚੌਕੀ ਅੱਗੇ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਗਿਆ। ਜਿਸ ਮਗਰੋਂ ਹਰਕਰ ਵਿਚ ਪੁਲਿਸ ਅਧਿਕਾਰੀਆਂ ਵਲੋਂ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਪਰ ਇਸ 'ਤੇ ਸਤੰਸੁਟ ਨਾ ਹੁੰਦਿਆਂ ਜਗਦੀਸ਼ ਸਿੰਘ ਝੀਂਡਾ ਵਲੋਂ ਬਲਜੀਤ ਸਿੰਘ ਦਾਦੂਵਾਲ ਦੇ ਖ਼ਿਲਾਫ਼ ਇਰਾਦਾ ਕਤਲ ਦਾ ਕਸੇ ਦਰਜ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਜਾਰੀ ਰੱਖੇ ਜਾਣ ਦੀ ਚਿਤਾਵਨੀ ਪੁਲਿਸ ਨੂੰ ਦਿੱਤੀ ਗਈ ਹੈ।
;
;
;
;
;
;
;
;
;