ਹਿਮਾਚਲ ’ਚ ਬਰਫ਼ਬਾਰੀ ਨਾਲ ਹੋਟਲ ਮਾਲਕਾਂ ਦੇ ਚਿਹਰੇ ਖਿੜੇ; ਪਹਿਲੇ ਨਰਾਤੇ ਉਤੇ ਸ਼ਰਧਾਲੂਆਂ ਦੀ ਭੀੜ
ਸ਼ਿਮਲਾ, 19 ਮਾਰਚ (ਪੀ.ਟੀ.ਆਈ.): ਹਾਲ ਹੀ ’ਚ ਹੋਈ ਬਰਫ਼ਬਾਰੀ ਤੋਂ ਬਾਅਦ, ਹਿਮਾਚਲ ਪ੍ਰਦੇਸ਼ ’ਚ ਸੈਲਾਨੀਆਂ ਦੀ ਆਮਦ ਵਿਚ ਵਾਧਾ ਹੋਇਆ ਹੈ। ਮਨਾਲੀ ’ਚ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਵੀਰਵਾਰ ਨੂੰ ਨਰਾਤਿਆਂ ਦੇ ਪਹਿਲੇ ਦਿਨ ਸ਼ਰਧਾਲੂ ਸ਼ਕਤੀ ਪੀਠਾਂ ਅਤੇ ਹੋਰ ਮੰਦਰਾਂ ’ਚ ਪਹੁੰਚੇ।
ਜਦੋਂ ਬਰਫ਼ ਦੇ ਪ੍ਰੇਮੀ ਮਨਾਲੀ ਅਤੇ ਅਟਲ ਸੁਰੰਗ ਵੱਲ ਵਧ ਰਹੇ ਸਨ, ਤਾਂ ਸ਼ਰਧਾਲੂ ਆਉਣ ਵਾਲੇ ਖੁਸ਼ਹਾਲ ਸਾਲ ਦੀ ਪ੍ਰਾਰਥਨਾ ਕਰਨ ਲਈ ਦੇਵੀ ਮੰਦਰਾਂ ’ਚ ਵੱਡੀ ਗਿਣਤੀ ਵਿਚ ਪਹੁੰਚੇ।
ਮਨਾਲੀ ਦੇ ਸੈਰ-ਸਪਾਟਾ ਖੇਤਰ ਅਤੇ ਸਹਾਇਕ ਉਦਯੋਗਾਂ ਨਾਲ ਜੁੜੇ ਲੋਕਾਂ ਨੇ ਹੋਟਲ ਬੁਕਿੰਗ ਵਿਚ ਅਚਾਨਕ ਵਾਧੇ ਦਾ ਸਵਾਗਤ ਕੀਤਾ। ਪਿਛਲੇ ਤਿੰਨ ਦਿਨਾਂ ਤੋਂ ਮਨਾਲੀ ਘਾਟੀ ਅਤੇ ਲਾਹੌਲ-ਸਪੀਤੀ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਬੁੱਧਵਾਰ ਸ਼ਾਮ ਤੋਂ, ਲਾਹੌਲ-ਸਪਿਤੀ ਜ਼ਿਲ੍ਹੇ ਦੇ ਗੋਂਡਲਾ ਵਿਚ 13 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਕਿਨੌਰ ਦੇ ਕੇਲੋਂਗ, ਕੁਕੁਮਸੇਰੀ, ਹੰਸਾ ਅਤੇ ਕਲਪਾ ’ਚ ਕ੍ਰਮਵਾਰ 12 ਮਿਲੀਮੀਟਰ, 11.4 ਸੈਂਟੀਮੀਟਰ, 10 ਸੈਂਟੀਮੀਟਰ ਅਤੇ 0.4 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ।ਬਰਫ਼ ਜਮ੍ਹਾਂ ਹੋਣ ਕਾਰਨ, ਵਾਹਨਾਂ ਨੂੰ ਸੋਲਾਂਗ ਘਾਟੀ ਤੋਂ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
;
;
;
;
;
;
;
;