7 ਕਿਲੋ ਹੈਰੋਇਨ ਦੀ ਖੇਪ ਸਣੇ ਤਿੰਨ ਸਮੱਗਲਰ ਕਾਬੂ
ਡੇਰਾ ਬਾਬਾ ਨਾਨਕ, 20 ਮਾਰਚ, (ਹੀਰਾ ਸਿੰਘ ਮਾਂਗਟ)- ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਬੀ.ਐਸ.ਐਫ. ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬਸੰਤਰ ਪੋਸਟ ਨੇੜੇ ਬੀ.ਐਸ.ਐਫ. ਦੀ 113 ਬਟਾਲੀਅਨ ਦੇ ਜਵਾਨਾਂ ਵਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਦੀ ਵੱਡੀ ਖੇਪ ਨੂੰ ਚੁੱਕਣ ਆਏ ਤਿੰਨ ਸਮੱਗਲਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ 113 ਬਟਾਲੀਅਨ ਦੀ ਬੀ.ਓ.ਪੀ. ਬਸੰਤਰ ਦੇ ਏਰੀਏ ਵਿਚ ਡਰੋਨ ਐਕਟੀਵਿਟੀ ਤੋਂ ਬਾਅਦ ਚੌਕਸ ਬੀ.ਐਸ.ਐਫ. ਦੇ ਜਵਾਨਾਂ ਵਲੋਂ ਤਿੱਖੀ ਨਜ਼ਰ ਰੱਖਦਿਆਂ ਹੋਇਆਂ ਭਾਰਤੀ ਖੇਤਰ ਵੱਲ ਭੇਜੀ 7 ਕਿਲੋ ਹੈਰੋਇਨ ਨੂੰ ਲੈਣ ਆਏ 3 ਭਾਰਤੀ ਸਮੱਗਲਰਾਂ ਨੂੰ ਕਾਬੂ ਕਰ ਲਿਆ ਗਿਆ। ਬੀ.ਐਸ.ਐਫ. ਵਲੋਂ ਫੜੇ ਗਏ ਸਮੱਗਲਰਾਂ ਤੇ ਹੈਰੋਇਨ ਐਨ.ਸੀ.ਪੀ. ਪੁਲਿਸ ਨੂੰ ਸੌਂਪ ਦਿੱਤੀ ਹੈ। ਬੀ.ਐਸ.ਐਫ. ਦੇ ਸੂਤਰਾਂ ਨੇ ਦੱਸਿਆ ਕਿ ਇਹ ਵੱਡੀ ਪ੍ਰਾਪਤੀ ਬੀ.ਐਸ.ਐਫ. ਦੇ ਖੁਫੀਆ ਵਿਭਾਗ ਵਲੋਂ ਚਲਾਏ ਆਪ੍ਰੇਸ਼ਨ ਦੌਰਾਨ ਹੋਈ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸੁਖਦੇਵ ਸਿੰਘ (22) ਪੁੱਤਰ ਬਿੱਟੂ ਸਿੰਘ ਵਾਸੀ ਪਿੰਡ ਘੁਮਰਾਈ (ਅੰਮ੍ਰਿਤਸਰ), ਜੋਧਾ ਸਿੰਘ (26) ਪੁੱਤਰ ਚੰਚਲ ਸਿੰਘ ਵਾਸੀ ਪੰਜਗਰੇਨ (ਅੰਮ੍ਰਿਤਸਰ), ਮਨਪ੍ਰੀਤ ਸਿੰਘ (23) ਪੁੱਤਰ ਜੋਗਿੰਦਰ ਸਿੰਘ ਪਿੰਡ ਪੰਜਗਰੇਨ (ਅੰਮ੍ਰਿਤਸਰ) ਵਜੋਂ ਹੋਈ ਹੈ।
;
;
;
;
;
;
;