ਮੁਸਲਿਮ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਸਵੇਰੇ ਆਉਣਗੇ ਮਲੇਰਕੋਟਲਾ
ਮਲੇਰਕੋਟਲਾ, 20 ਮਾਰਚ (ਮੁਹੰਮਦ ਹਨੀਫ਼ ਥਿੰਦ) - ਰਮਜ਼ਾਨ ਸ਼ਰੀਫ਼ ਦੇ ਪਵਿੱਤਰ ਮਹੀਨੇ ਦੇ 30 ਰੋਜ਼ੇ ਮੁਕੰਮਲ ਹੋਣ 'ਤੇ ਅੱਜ ਈਦ ਉਲ ਫ਼ਿਤਰ ਦਾ ਚੰਦ ਨਜ਼ਰ ਆ ਗਿਆ ਹੈ। ਹੁਣ ਪੂਰੇ ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਵਲੋਂ ਰੋਜ਼ੇ ਰੱਖਣ ਦੀ ਖੁਸ਼ੀ ਵਿਚ ਰੱਬ ਦੇ ਸ਼ੁਕਰਾਨੇ ਵਜੋਂ ਈਦ-ਉਲ-ਫ਼ਿਤਰ ਦੀ ਨਮਾਜ਼ ਕੱਲ੍ਹ ਸਵੇਰੇ ਯਾਨੀ ਕਿ 21 ਮਾਰਚ ਨੂੰ ਅਦਾ ਕੀਤੀ ਜਾਵੇਗੀ। ਜਿਸ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਨਾਲ਼ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਸਵੇਰੇ ਵੱਡੀ ਈਦਗਾਹ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਈਦਗਾਹ ਦੀ ਫਸੀਲ ਤੋਂ ਸੰਬੋਧਨ ਕਰਨ ਲਈ ਪੁੱਜ ਰਹੇ ਹਨ।
;
;
;
;
;
;
;