ਲਾਲਜੀਤ ਸਿੰਘ ਭੁੱਲਰ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਕੀਤਾ ਜਾਵੇ ਗ੍ਰਿਫਤਾਰ- ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 21 ਅਪ੍ਰੈਲ- ਅੰਮ੍ਰਿਤਸਰ ਵਿਚ ਵੇਅਰ ਹਾਊਸ ਦੇ ਮੈਨੇਜਰ ਦੇ ਖੁਦਕੁਸ਼ੀ ਮਾਮਲੇ ਉਤੇ ਸੁਖਬੀਰ ਬਾਦਲ ਦਾ ਟਵੀਟ ਸਾਹਮਣੇ ਆਇਆ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਆਪ ਸਰਕਾਰ ਉਤੇ ਤੰਜ ਕੱਸਦਿਆਂ ਕਿਹਾ ਹੈ ਕਿ ਕੀ ਲਾਲਜੀਤ ਭੁੱਲਰ ਦਾ ਅਸਤੀਫਾ ਇਕ ਮਾਂ ਦੇ ਪੁੱਤ ਤੇ ਬੱਚਿਆਂ ਦੇ ਬਾਪ ਨੂੰ ਵਾਪਸ ਲੈ ਕੇ ਆ ਸਕੇਗਾ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਜੇਕਰ ਸੱਚੀ ਹੀ ਇਸ ਗੱਲ ਦਾ ਅਫਸੋਸ ਹੈ ਤਾਂ ਲਾਲਜੀਤ ਸਿੰਘ ਭੁੱਲਰ ਉਤੇ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ।
;
;
;
;
;
;
;
;