JALANDHAR WEATHER

ਅਣਪਛਾਤਿਆ ਨੇ ਕੱਪੜੇ ਦੀ ਦੁਕਾਨ 'ਤੇ ਚਲਾਈ ਗੋਲੀ , ਦੁਕਾਨਦਾਰ ਵਾਲ-ਵਾਲ ਬਚਿਆ

ਮਾਹਿਲਪੁਰ (ਹੁਸ਼ਿਆਰਪੁਰ), 25 ਮਾਰਚ (ਰਜਿੰਦਰ ਸਿੰਘ) - ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਮਾਹਿਲਪੁਰ ਸ਼ਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ 'ਤੇ ਇਕ ਮੋਟਰਸਾਈਕਲ ਸਵਾਰ 3 ਅਣਪਛਾਤਿਆ ਵਲੋਂ ਗੋਲੀਆ ਚਲਾਉਣ ਨਾਲ ਦੁਕਾਨਦਾਰ ਮਾਲਕ ਵਾਲ-ਵਾਲ ਬਚ ਗਿਆ, ਜਦ ਕਿ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮੌਕੇ 'ਤੇ ਦਕਾਨ ਦਾ ਸ਼ੀਸ਼ਾ ਟੁੱਟ ਗਿਆ। ਮੌਕੇ ਤੇ ਐਸ. ਪੀ. ਡੀ. ਮਨਪ੍ਰੀਤ ਸ਼ੀਂਹਮਾਰ, ਡੀ. ਐਸ. ਪੀ. ਪਲਵਿੰਦਰ ਕੁਮਾਰ ਚੱਬੇਵਾਲ, ਥਾਣਾ ਮਾਹਿਲਪੁਰ ਦੇ ਮੁੱਖੀ ਮਦਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਕੇ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਸੁਰੂ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ