ਵਾਇਰਲ ਹੋਈ ਪੋਸਟ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਦਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ, 27 ਮਾਰਚ - ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਵਾਇਰਲ ਹੋਈ ਪੋਸਟ ਨੂੰ ਲੈ ਕੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਦਾ ਬਿਆਨ ਸਾਹਮਣੇ ਆਇਆ ਹੈ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਸੀਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੂੰ ਸੂਚਿਤ ਕਰ ਦਿੱਤਾ ਹੈ। ਸਾਈਬਰ ਸੈੱਲ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜੇ ਲੋੜ ਲਈ ਤਾਂ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ। ਇਸ ਨੂੰ ਲੈ ਕੇ ਮੇਰਾ ਪਰਿਵਾਰ ਅਤੇ ਮੇਰੇ ਚਾਹੁਣ ਵਾਲੇ ਮੇਰੇ ਨਾਲ ਖੜੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਮੇਰਾ ਮਾਣ ਨਹੀਂ ਖੋਹ ਸਕਦੇ ।
;
;
;
;
;
;
;
;
;