ਸ਼ੱਕੀ ਹਾਲਤ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ
ਸਮਾਣਾ (ਪਟਿਆਲਾ), 27 ਮਾਰਚ (ਸਾਹਿਬ ਸਿੰਘ) - ਸਮਾਣਾ ਸ਼ਹਿਰ ਦੇ ਬਾਹਰ ਪੱਛਮ ਵਾਲੇ ਪਾਸੇ ਵਹਿੰਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਨੇੜੇ ਸ਼ੱਕੀ ਹਾਲਤ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸ਼ੱਕੀ ਹਾਲਤ ਵਿਚ ਮੌਤ ਹੋਣ ਦੀ ਸੂਚਨਾ ਹੈ। ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ ਹੈ ਜੋ ਅਰਸ਼ਵਿੰਦਰ ਸਿੰਘ ਵਾਸੀ ਕੁਲਾਰਾਂ ਅਤੇ ਕਰਨਦੀਪ ਸਿੰਘ ਵਾਸੀ ਅਰਾਈਂ ਮਾਜਰਾ ਥਾਣਾ ਸਦਰ ਸਮਾਣਾ ਹਨ। ਦੋਵਾਂ ਦੀ ਉਮਰ 25-26 ਸਾਲ ਹੈ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਕੋਲ ਮੋਟਰਸਾਈਕਲ ਮਿਲਿਆ ਹੈ। ਇਹ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿ ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ।
;
;
;
;
;
;
;
;
;