ਘਰ ਵਿਚੋਂ ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ
ਘੁਮਾਣ (ਬਟਾਲਾ) 27 ਮਾਰਚ (ਬੰਮਰਾਹ) - ਨਜ਼ਦੀਕੀ ਪਿੰਡ ਭਰਥ ਦੇ ਇਕ ਘਰ ਵਿਚੋਂ 20 ਤੋਲੇ ਸੋਨਾ ਅਤੇ ਕਰੀਬ 3 ਲੱਖ ਰੁਪਏ ਚੋਰੀ ਹੋ ਗਏ। ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਦਿੱਤੀ ਸੂਚਨਾ ਵਿਚ ਸੁਖਵਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਪਿੰਡ ਭਰਥ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਅੱਜ ਦੁਪਹਿਰ ਕਰੀਬ ਡੇਢ ਵਜੇ ਉਨ੍ਹਾਂ ਦੇ ਘਰ ਕੋਈ ਵੀ ਮੌਜੂਦ ਨਹੀਂ ਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਹਨ, ਜਿਨਾਂ ਵਿਚੋਂ ਇਕ ਵਿਅਕਤੀ ਘਰ ਦੇ ਅੰਦਰ ਦਾਖ਼ਲ ਹੁੰਦਾ ਹੈ ਅਤੇ ਅੰਦਰ ਲੱਗੀਆਂ ਗਰਿੱਲਾਂ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ। ਇਸ ਤੋਂ ਬਾਅਦ ਕਮਰਿਆਂ ਵਿਚ ਲੋਹੇ ਦੀਆਂ ਅਲਮਾਰੀਆਂ ਨੂੰ ਤੋੜ ਕੇ ਉਨ੍ਹਾਂ ਵਿਚ ਰੱਖੇ ਕਰੀਬ 18 ਤੋਂ 20 ਤੋਲੇ ਸੋਨਾ, 3 ਲੱਖ ਦੇ ਕਰੀਬ ਨਗਦੀ, ਵਿਦੇਸ਼ੀ ਡਾਲਰ, ਕੀਮਤੀ ਘੜੀਆਂ, ਐਨਕਾਂ ਤੇ ਹੋਰ ਸਮਾਨ 20 ਮਿੰਟ ਵਿਚ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਨੌਜਵਾਨਾਂ ਦੀਆਂ ਫੋਟੋਆਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ।
;
;
;
;
;
;
;
;
;