ਬਲਾਕ ਪੑਧਾਨ ਪਰਮਿੰਦਰ ਤਿਵਾੜੀ ਮਾਮਲਾ: ਕਾਤਲਾਂ ਦੀ ਗਿੑਫਤਾਰੀ ਤੋਂ ਬਾਅਦ ਹੋਵੇਗਾ ਸਸਕਾਰ
ਮਾਛੀਵਾੜਾ ਸਾਹਿਬ, (ਲੁਧਿਆਣਾ), 30 ਮਾਰਚ (ਮਨੋਜ ਕੁਮਾਰ)- ਬੀਤੀ ਸ਼ਾਮ ਕਰੀਬ 6.30 ਵਜੇ ਹਾੜੀਆਂ ਅੱਡੇ ਦੇ ਨਜ਼ਦੀਕ ਬੜੀ ਬੇਰਹਿਮੀ ਨਾਲ ਕਤਲ ਕੀਤੇ ਕਾਂਗਰਸ ਪਾਰਟੀ ਦੇ ਬਲਾਕ ਪੑਧਾਨ ਪਰਮਿੰਦਰ ਤਿਵਾੜੀ ਦੇ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਤੱਕ ਪੁਲਿਸ ਇਸ ਕਤਲਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਦਾ ਸੱਚ ਸਾਹਮਣੇ ਨਹੀ ਲਿਆਂਦੀ, ਉਦੋਂ ਤੱਕ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਫੈਸਲੇ ’ਤੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਹ ਫੈਸਲਾ ਪਾਰਟੀ ਹਾਈਕਮਾਂਡ ਤੇ ਪਰਿਵਾਰ ਦਾ ਹੈ।
;
;
;
;
;
;
;
;