ਕਾਨੂੰਨ ਵਿਵਸਥਾ ਕਾਇਮ ਰੱਖਣ 'ਚ 'ਆਪ' ਸਰਕਾਰ ਫੇਲ੍ਹ ਸਾਬਤ ਹੋਈ : ਲੋਪੋਕੇ
ਚੋਗਾਵਾਂ/ ਅੰਮ੍ਰਿਤਸਰ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਕਸਬਾ ਲੋਪੋਕੇ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਨੇ ਅੱਜ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਧਮਾਕਾ ਕਰਨ ’ਤੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਅੱਜ ਪੰਜਾਬ ਦਾ ਇਕ ਅਹਿਮ ਮੁੱਦਾ ਬਣ ਗਿਆ ਹੈ। ਕਿਉਂਕਿ ਗੈਂਗਸਟਰ ਬੇਖੌਫ ਹੋ ਕੇ ਪੰਜਾਬੀਆਂ ਉੱਤੇ ਹਮਲੇ ਕਰ ਰਹੇ ਹਨ ਪਰ ਪੁਲਿਸ ਅਤੇ ਪੰਜਾਬ ਸਰਕਾਰ ਸੁੱਤੀ ਪਈ ਹੈ। ਪੰਜਾਬ ਦੇ ਲੋਕ ਹੁਣ ਘਰਾਂ ਦੇ ਅੰਦਰ ਵੀ ਮਹਿਫੂਜ਼ ਨਹੀਂ ਰਹੇ। ਪਿੰਡਾਂ ਵਿਚ ਆਏ ਦਿਨ ਹੋ ਰਹੀ ਗੋਲਾਬਾਰੀ ਅਤੇ ਫਿਰੌਤੀਆਂ ਮੰਗਣ ਕਾਰਨ ਵਪਾਰੀ ਅਤੇ ਦੁਕਾਨਦਾਰ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਨ। ਪੰਜਾਬ ਵਿਚ ਗੈਂਗਸਟਰਵਾਦ ਲਗਾਤਾਰ ਵਧ ਰਿਹਾ ਹੈ। ਇਸ ਸਮੇਂ ਪੰਜਾਬ ’ਚ ਸਿਰਫ ਗੁੰਡਾਰਾਜ ਅਤੇ ਜੰਗਲ ਰਾਜ ਬਣ ਚੁੱਕਾ ਹੈ। ਪੰਜਾਬ ਵਿਚੋਂ ਅਮਨ-ਸ਼ਾਂਤੀ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ। ਪੰਜਾਬ ਵਾਸੀ ਆਪ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ ਤੇ ਉਹ 2027 ਦੀ ਉਡੀਕ ਵਿਚ ਹਨ ਤਾਂ ਜੋ ਵੋਟਾਂ ਰਾਹੀਂ ਆਪ ਨੂੰ ਸਬਕ ਸਿਖਾਇਆ ਜਾ ਸਕੇ। ਹਰੇਕ ਵਰਗ ਦੀ ਹਿਤੈਸ਼ੀ ਅਤੇ ਪੰਜਾਬ 'ਚ ਅਮਨ-ਸ਼ਾਂਤੀ ਕਾਇਮ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਸਰਕਾਰ ਲਿਆਈ ਜਾ ਸਕੇ।
;
;
;
;
;
;
;