ਆਈਪੀਐਲ 2026- ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ
ਗੁਹਾਟੀ, 30 ਮਾਰਚ- ਆਈਪੀਐਲ ਦੇ 19ਵੇਂ ਸੀਜ਼ਨ ਵਿਚ ਐਮਐਸ ਧੋਨੀ ਤੋਂ ਬਿਨਾਂ ਖੇਡ ਰਹੀ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਹਾਰ ਨਾਲ ਹੋਈ। ਟੀਮ ਨੂੰ ਰਾਜਸਥਾਨ ਰਾਇਲਜ਼ ਨੇ 8 ਵਿਕਟਾਂ ਨਾਲ ਹਰਾਇਆ। ਆਰਆਰ ਨੇ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੀਐਸਕੇ 19.4 ਓਵਰਾਂ ਵਿੱਚ 127 ਦੌੜਾਂ ਬਣਾਉਣ ਤੋਂ ਬਾਅਦ ਆਲ ਆਊਟ ਹੋ ਗਈ। ਆਰਆਰ ਨੇ 12.1 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕੀਤਾ।
ਵੈਭਵ ਸੂਰਿਆਵੰਸ਼ੀ ਨੇ ਸਿਰਫ਼ 15 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ, ਉਹ 52 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੇ 4 ਚੌਕੇ ਅਤੇ 5 ਛੱਕੇ ਲਗਾਏ। ਗੇਂਦਬਾਜ਼ੀ ਵਿਚ, ਰਵਿੰਦਰ ਜਡੇਜਾ, ਜੋਫਰਾ ਆਰਚਰ ਅਤੇ ਨੰਦਰੇ ਬਰਗਰ ਨੇ 2-2 ਵਿਕਟਾਂ ਲਈਆਂ। ਚੇਨਈ ਵਲੋਂ ਜੈਮੀ ਓਵਰਟਨ ਸਭ ਤੋਂ ਵੱਧ ਸਕੋਰਰ ਰਿਹਾ, ਉਸਨੇ 43 ਦੌੜਾਂ ਬਣਾਈਆਂ। ਅੰਸ਼ੁਲ ਕੰਬੋਜ ਨੇ 2 ਵਿਕਟਾਂ ਲਈਆਂ।
;
;
;
;
;
;
;