ਹਸਪਤਾਲ ’ਚ ਮਹਿਲਾ ਨੂੰ ਥੱਪੜ ਮਾਰਨ ਵਾਲਾ ਮੁਲਾਜ਼ਮ ਮੁਅੱਤਲ- ਡਾ. ਬਲਬੀਰ ਸਿੰਘ
ਪਟਿਆਲਾ, 2 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਔਰਤ ਅਤੇ ਹਸਪਤਾਲ ਦੇ ਸਟਾਫ਼ ਵਿਚ ਕਾਫੀ ਬਹਿਸਬਾਜ਼ੀ ਹੋ ਰਹੀ ਹੈ।ਨਾਲ ਹੀ ਹੀ ਔਰਤ ਦੇ ਚਿਹਰੇ ’ਚੋਂ ਖੂਨ ਨਿਕਲਦਾ ਵੀ ਨਜ਼ਰ ਆ ਰਿਹਾ ਹੈ। ਇਸ ਵੀਡਿਓ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂਅੱਜ ਮਾਤਾ ਕੌਸ਼ਲਿਆ ਹਸਪਤਾਲ ਵਿਚ ਜਾ ਕੇ ਮਾਮਲੇ ਬਾਰੇ ਪਤਾ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ਼ ਮੈਂਬਰ ਵਲੋਂ ਗੁੱਸੇ ਵਿਚ ਪਹਿਲਾ ਸ਼ੀਸ਼ੇ ਨੂੰ ਤੋੜਿਆ ਗਿਆ, ਜੋ ਔਰਤ ਦੇ ਮੂੰਹ ’ਤੇ ਵੱਜਿਆ, ਜਿਸ ਨਾਲ ਔਰਤ ਦੇ ਖੂਨ ਨਿਕਲਣ ਲੱਗ ਗਿਆ।
ਇਸ ’ਤੇ ਕਾਰਵਾਈ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਤੁਰੰਤ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁਲਾਜ਼ਮ ਦੀ ਜਾਂਚ ਕਰਾਉਣ ਦੀ ਵੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਅਜਿਹਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
;
;
;
;
;
;
;
;