JALANDHAR WEATHER

ਪਿਸਤੌਲ ਦੀ ਨੋਕ 'ਤੇ ਪਨਸਪ ਦੇ ਮੁਲਾਜ਼ਮ ਤੋਂ ਲੱਖਾਂ ਰੁਪਏ ਖੋਹੇ

ਖਰੜ, 2 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)- ਖਰੜ ਦੇ ਪੀਰ ਸੁਹਾਣਾ ਰੋਡ ਉਤੇ ਅੱਜ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀ ਪਿਸਤੌਲ ਦੀ ਨੋਕ ਉਤੇ ਪਨਸਪ ਦੇ ਮੁਲਾਜ਼ਮ ਕੋਲੋਂ ਤਿੰਨ ਸਾਢੇ ਤਿੰਨ ਲੱਖ ਦੇ ਕਰੀਬ ਕੈਸ਼ ਖੋ ਕੇ ਫਰਾਰ ਹੋ ਗਏ। ਇਸ ਸੰਬੰਧੀ ਪਨਸਪ ਦੇ ਮੁਲਾਜ਼ਮ ਵਿਪਨ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਉਤੇ ਕੈਸ਼ ਲੈ ਕੇ ਬੈਂਕ ਵਿਚ ਜਮ੍ਹਾ ਕਰਾਉਣ ਲਈ ਜਾ ਰਿਹਾ ਸੀ ਕਿ ਅੰਡਰਬ੍ਰਿਜ ਨੇੜੇ ਦੋ ਵਿਅਕਤੀ ਉਹਦੇ ਕੋਲੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ