JALANDHAR WEATHER

ਭਾਜਪਾ ਪੰਜਾਬ ਵਿਚ ਅਸ਼ਾਂਤੀ ਲਿਆਉਣਾ ਚਾਹੁੰਦੀ ਹੈ- ਚਰਨਜੀਤ ਸਿੰਘ ਚੰਨੀ

ਜਲੰਧਰ, 2 ਅਪ੍ਰੈਲ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ’ਚ ਆਪਣੇ ਨਵੇਂ ਘਰ ਦਾ ਉਦਘਾਟਨ ਕੀਤਾ। ਇਸ ਮੌਕੇ ਕਈ ਕਾਂਗਰਸੀ ਵਰਕਰ, ਵਿਧਾਇਕ ਅਤੇ ਸਮਰਥਕ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਮਿਲਣ ਪਹੁੰਚ ਰਹੇ ਹਨ। ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਬਾਰੇ ਚੰਨੀ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ 'ਤੇ ਰਾਜ ਕਰਦੀ ਹੈ ਅਤੇ ਚੰਡੀਗੜ੍ਹ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿੱਧੇ ਕੰਟਰੋਲ ਹੇਠ ਹੈ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ, "ਭਾਜਪਾ ਪੰਜਾਬ ਆ ਰਹੀ ਹੈ ਅਤੇ ਕਹਿ ਰਹੀ ਹੈ, 'ਭਾਜਪਾ ਨੂੰ ਪੰਜਾਬ ਲਿਆਓ', ਪਰ ਚੰਡੀਗੜ੍ਹ ਵਿਚ ਸ਼ਾਂਤੀ ਨਹੀਂ ਹੈ, ਉੱਥੇ ਬੰਬ ਧਮਾਕੇ ਹੋ ਰਹੇ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ  ਉਹ ਭਾਜਪਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਉਹ ਪੰਜਾਬ ’ਚ ਅਸ਼ਾਂਤੀ ਲਿਆਉਣਾ ਚਾਹੁੰਦੀ ਹੈ, ਜਾਂ ਕੀ ਇਹ ਹਿੰਸਾ ਨੂੰ ਰੋਕਣ ’ਚ ਅਸਮਰੱਥ ਹੈ। ਜੇਕਰ ਉਹ ਇਹ ਸਭ ਰੋਕ ਸਕਦੀ ਹੈ ਤਾਂ ਉਹ ਚੰਡੀਗੜ੍ਹ ’ਚ ਇਸਨੂੰ ਕਿਉਂ ਨਹੀਂ ਰੋਕ ਰਹੀ? ਕੀ ਏਜੰਸੀਆਂ ਖੁਦ ਇਹ ਕਰ ਰਹੀਆਂ ਹਨ?" ਚੰਨੀ ਨੇ ਕਿਹਾ, "ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਭਾਜਪਾ ਪੰਜਾਬ ’ਚ ਸ਼ਾਂਤੀ ਬਹਾਲ ਨਹੀਂ ਕਰ ਰਹੀ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ