JALANDHAR WEATHER

ਸੱਚ ਕਦੇ ਛੁਪਦਾ ਨਹੀਂ ਤੇ ਸਿਧਾਂਤ ਕਦੇ ਵਿਕਦੇ ਨਹੀਂ- ਮਨਪ੍ਰੀਤ ਸਿੰਘ ਇਯਾਲੀ

ਚੰਡੀਗੜ੍ਹ, 4 ਅਪ੍ਰੈਲ- ਬਰਜਿੰਦਰ ਸਿੰਘ ਬਰਾੜ ਵਲੋਂ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਉਤੇ ਪੰਥ ਤੇ ਪੰਜਾਬ ਨੂੰ ਗੁੰਮਰਾਹ ਕਰਨ ਦੇ ਲਗਾਏ ਦੋਸ਼ਾਂ ਤੋਂ ਬਾਅਦ ਮਨਪ੍ਰੀਤ ਇਯਾਲੀ ਦਾ ਬਿਆਨ ਸਾਹਮਣੇ ਆਇਆ ਹੈ। ਮਨਪ੍ਰੀਤ ਇਯਾਲੀ ਨੇ ਸੋਸ਼ਲ ਮੀਡੀਆ ਰਾਹੀਂ ਬਰਾੜ ਨੂੰ ਜਵਾਬ ਦਿੰਦਿਆਂ ਲਿਖਿਆ ਹੈ ਕਿ ਰਾਜਨੀਤੀ ’ਚ ਇਲਜ਼ਾਮ ਲਗਾਉਣਾ ਸਭ ਤੋਂ ਸੌਖਾ ਕੰਮ ਹੈ, ਪਰ ਸੱਚ ਦੀ ਰਾਹ 'ਤੇ ਅਡੋਲ ਖੜ੍ਹਨਾ ਸਭ ਤੋਂ ਔਖਾ। ਅਸੀਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਦੁਹਰਾਉਂਦੇ ਹਾਂ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਥ ਦੀ ਭਲਾਈ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਰਸੁਆਰਥ ਹੋ ਕੇ ਨਿੱਕਲੇ ਹਾਂ। ਸਾਡਾ ਮਕਸਦ ਕੋਈ ਅਹੁਦਾ ਜਾਂ ਕੁਰਸੀ ਨਹੀਂ, ਸਗੋਂ ਕੌਮ ਦੀਆਂ ਮਹਾਨ ਸੰਸਥਾਵਾਂ ਦੀਆਂ ਮਰਿਆਦਾਵਾਂ ਨੂੰ ਬਹਾਲ ਕਰਨਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਕਈ ਵਾਰ ਸੱਚ ਦੇ ਰਸਤੇ 'ਤੇ ਚੱਲਦਿਆਂ ਆਪਣੇ ਹੀ ਸਾਥ ਛੱਡ ਜਾਂਦੇ ਹਨ, ਪਰ ਸਾਡਾ ਇਰਾਦਾ ਚੱਟਾਨ ਵਾਂਗ ਪੱਕਾ ਹੈ। ਕੌਣ ਸਾਡੇ ਨਾਲ ਖੜ੍ਹਦਾ ਹੈ ਤੇ ਕੌਣ ਨਹੀਂ, ਸਾਨੂੰ ਇਸ ਦੀ ਪ੍ਰਵਾਹ ਨਹੀਂ—ਪਰ ਅਸੀਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਆਖਰੀ ਦਮ ਤੱਕ ਡਟੇ ਰਹਾਂਗੇ। ਇਯਾਲੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜਦੋਂ ਤੁਸੀਂ ਮਹਾਨ ਪੰਥਕ ਸੰਸਥਾਵਾਂ ਅਤੇ ਪਾਰਟੀ ਵਿਚ ਸੁਧਾਰ ਦੀ ਗੱਲ ਕਰਦੇ ਹੋ, ਤਾਂ ਸਿਸਟਮ 'ਤੇ ਕਾਬਜ਼ ਧਿਰਾਂ ਤੁਹਾਡੇ ਉੱਤੇ ਚਿੱਕੜ ਉਛਾਲ ਕੇ ਤੁਹਾਨੂੰ ਡਰਾਉਣਾ ਚਾਹੁੰਦੀਆਂ ਹਨ। ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਸੱਚ ਦੇ ਕਾਫ਼ਲੇ ਕਦੇ ਰੁਕਿਆ ਨਹੀਂ ਕਰਦੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ