JALANDHAR WEATHER

ਮੌਸਮ ਬਦਲਦਿਆਂ ਹੀ ਮੰਡੀਆਂ ’ਚ ਫਿਰ ਹੋਣ ਲੱਗੀ ਕਣਕ ਦੀ ਆਮਦ

ਰਾਜਪੁਰਾ, 5 ਅਪ੍ਰੈਲ (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਦੀ ਅਨਾਜ ਮੰਡੀ ’ਚ ਸੂਰਜ ਦੇਵਤਾ ਨਿਕਲਦੇ ਸਾਰ ਹੀ ਕਿਸਾਨਾਂ ਵਲੋਂ ਸੈਂਕੜੇ ਹੀ ਟਰਾਲੀਆਂ ਕਣਕ ਦੀਆਂ ਭਰ ਕੇ ਮੰਡੀ ਵਿਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਮੰਡੀ ਦੇ ਫੜ੍ਹ ’ਤੇ ਕਣਕ ਹੀ ਕਣਕ ਚਾਰੇ ਪਾਸੇ ਨਜ਼ਰ ਆ ਰਹੀ ਹੈ। ਮਾਰਕੀਟ ਕਮੇਟੀ ਦੇ ਸੈਕਟਰੀ ਵਲੋਂ ਵੀ ਕਿਸਾਨਾਂ ਕੋਲ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਹੈ। ਪਾਣੀ ਦਾ ਤੇ ਤਰਪਾਲਾਂ ਦਾ ਪ੍ਰਬੰਧ ਮਾਰਕੀਟ ਕਮੇਟੀ ਵਲੋਂ ਪੁਖਤਾ ਕੀਤੇ ਗਏ ਹਨ। ਇਸ ਦੀ ਜਾਣਕਾਰੀ ਕਿਸਾਨਾਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ