JALANDHAR WEATHER

5 ਕਿੱਲੋਗ੍ਰਾਮ ਦੇ ਐਲ.ਪੀ.ਜੀ. ਸਿਲੰਡਰਾਂ ਲਈ ਪਤੇ ਦੇ ਸਬੂਤ ਦੀ ਲੋੜ ਨਹੀਂ

ਨਵੀਂ ਦਿੱਲੀ, 5 ਅਪ੍ਰੈਲ (ਏਐਨਆਈ): ਪ੍ਰਵਾਸੀ ਕਾਮਿਆਂ, ਵਿਦਿਆਰਥੀਆਂ ਅਤੇ ਦਿਹਾੜੀਦਾਰ ਕਾਮਿਆਂ ਲਈ ਇਕ ਰਾਹਤ ਕਦਮ ਵਿਚ, ਸਰਕਾਰ ਨੇ ਪਤੇ ਦੇ ਸਬੂਤ ਦੀ ਲੋੜ ਤੋਂ ਬਿਨਾਂ 5 ਕਿੱਲੋਗ੍ਰਾਮ ਦੇ ਫ੍ਰੀ ਟ੍ਰੇਡ ਐਲ.ਪੀ.ਜੀ. (ਐਫ.ਟੀ.ਐਲ.) ਸਿਲੰਡਰਾਂ ਦੀ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਲੋਕ ਹੁਣ ਸਿਰਫ਼ ਇਕ ਵੈਧ ਆਈ.ਡੀ. ਕਾਰਡ ਦਿਖਾ ਕੇ ਅਧਿਕਾਰਤ ਵਿਤਰਕਾਂ ਤੋਂ ਇਹ ਸਿਲੰਡਰ ਪ੍ਰਾਪਤ ਕਰ ਸਕਦੇ ਹਨ। ਆਲ ਇੰਡੀਆ ਐਲ.ਪੀ.ਜੀ. ਡਿਸਟ੍ਰੀਬਿਊਟਰਜ਼ ਫੈਡਰੇਸ਼ਨ ਦੇ ਪ੍ਰਧਾਨ ਚੰਦਰ ਪ੍ਰਕਾਸ਼ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਕਮਜ਼ੋਰ ਵਰਗਾਂ ਲਈ "ਇੱਕ ਚੰਗਾ ਸੰਕੇਤ" ਕਿਹਾ।

"ਐਫ.ਟੀ.ਐਲ. ਕੁਨੈਕਸ਼ਨ ਲੋੜਵੰਦਾਂ ਅਤੇ ਪ੍ਰਵਾਸੀ ਕਾਮਿਆਂ ਨੂੰ ਦਿੱਤੇ ਜਾ ਸਕਦੇ ਹਨ ਜੋ ਘਰੇਲੂ ਨਵਾਂ ਕੁਨੈਕਸ਼ਨ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ," ਉਨ੍ਹਾਂ ਕਿਹਾ, "ਪ੍ਰਵਾਸੀ , ਰੋਜ਼ਾਨਾ ਦਿਹਾੜੀਦਾਰ ਮਜ਼ਦੂਰ, ਵਿਦਿਆਰਥੀ ਅਤੇ ਪੇਸ਼ੇਵਰ ਜਿਨ੍ਹਾਂ ਕੋਲ ਸਥਾਈ ਪਤਾ ਨਹੀਂ ਹੈ, ਹੁਣ ਨੌਕਰਸ਼ਾਹੀ ਰੁਕਾਵਟਾਂ ਤੋਂ ਬਿਨਾਂ ਖਾਣਾ ਪਕਾਉਣ ਵਾਲੇ ਬਾਲਣ ਤੱਕ ਪਹੁੰਚ ਕਰ ਸਕਦੇ ਹਨ।" ਉਨ੍ਹਾਂ ਕਿਹਾ ਕਿ ਪ੍ਰਵਾਸੀ ਜਿਨ੍ਹਾਂ ਨੂੰ ਆਪਣੇ ਜਾਂ ਆਪਣੇ ਪਰਿਵਾਰਾਂ ਲਈ ਖਾਣਾ ਪਕਾਉਣ ਵਿਚ ਮੁਸ਼ਕਿਲ ਆਉਂਦੀ ਹੈ, ਉਹ ਇਕ ਵੈਧ ਆਈ.ਡੀ. ਅਤੇ ਸਵੈ-ਘੋਸ਼ਣਾ ਪੱਤਰ ਨਾਲ ਨਜ਼ਦੀਕੀ ਐਲ.ਪੀ.ਜੀ. ਵਿਤਰਕ ਨੂੰ ਮਿਲ ਸਕਦੇ ਹਨ। ਪੱਤਰ ਵਿਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਖੇਤਰ ਵਿਚ ਰਹਿੰਦੇ ਹਨ ਅਤੇ ਸਿਲੰਡਰ ਦੀ ਵਰਤੋਂ ਸਿਰਫ਼ ਖਾਣਾ ਪਕਾਉਣ ਦੇ ਉਦੇਸ਼ਾਂ ਲਈ ਕਰਨਗੇ। ਇਹ ਸਹੂਲਤ ਪ੍ਰਵਾਸੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੀ ਉਪਲਬਧ ਹੈ ਜਿਨ੍ਹਾਂ ਕੋਲ ਪਹਿਲਾਂ ਤੋਂ ਐਲ.ਪੀ.ਜੀ. ਕਨੈਕਸ਼ਨ ਨਹੀਂ ਹੈ। ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਇਹ ਯੋਜਨਾ ਸਿਰਫ ਘਰੇਲੂ ਵਰਤੋਂ ਲਈ ਹੈ। ਇਹ ਐਫ.ਟੀ.ਐਲ. ਸਿਲੰਡਰ ਵਪਾਰਕ ਗਾਹਕਾਂ ਲਈ ਨਹੀਂ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ