ਅਮਰੀਕਾ ਈਰਾਨ ’ਚ ਜੰਗਬੰਦੀ ਦਾ ਆਸਟ੍ਰੇਲੀਆਈ ਸਰਕਾਰ ਵਲੋਂ ਸਵਾਗਤ
ਕੈਨਬਰਾ, 8 ਅਪ੍ਰੈਲ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੱਧ ਪੂਰਬ ਜੰਗਬੰਦੀ 'ਤੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਮੱਧ ਪੂਰਬ ਵਿਚ ਟਕਰਾਅ ਦੇ ਹੱਲ ਲਈ ਗੱਲਬਾਤ ਕਰਨ ਲਈ ਸੰਯੁਕਤ ਰਾਜ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੁਆਰਾ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਮਝੌਤੇ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਕੁਝ ਸਮੇਂ ਤੋਂ ਤਣਾਅ ਘਟਾਉਣ ਅਤੇ ਟਕਰਾਅ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੀ ਹੈ। ਈਰਾਨ ਵਲੋਂ ਹੋਰਮੁਜ਼ ਜਲਡਮਰੂ ਨੂੰ ਲਗਭਗ ਬੰਦ ਕਰ ਦੇਣ ਦੇ ਦੇ ਨਾਲ ਵਪਾਰਕ ਜਹਾਜ਼ਾਂ, ਨਾਗਰਿਕ ਬੁਨਿਆਦੀ ਢਾਂਚੇ ਅਤੇ ਤੇਲ ਅਤੇ ਗੈਸ ਸਹੂਲਤਾਂ 'ਤੇ ਹਮਲੇ, ਊਰਜਾ ਸਪਲਾਈ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਨ ਅਤੇ ਇਸ ਦਾ ਅਸਰ ਤੇਲ ਅਤੇ ਬਾਲਣ ਦੀਆਂ ਕੀਮਤਾਂ ’ਤੇ ਪਿਆ ਹੈ।
;
;
;
;
;
;
;
;