JALANDHAR WEATHER

ਗੈਂਗਸਟਰਾਂ 'ਤੇ ਲਗਾਮ ਲਗਾਉਣ ਵਿਚ ਆਪ ਸਰਕਾਰ ਫੇਲ੍ਹ : ਤਰੁਣ ਚੁੱਘ

ਚੰਡੀਗੜ੍ਹ, 10 ਅਪ੍ਰੈਲ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਸੱਭਿਆਚਾਰ 'ਤੇ ਕਾਬੂ ਪਾਉਣ ਵਿਚ ਭਗਵੰਤ ਮਾਨ ਸਰਕਾਰ ਦੀ ਪੂਰੀ ਤਰ੍ਹਾਂ ਵਿਫਲਤਾ ਹੁਣ ਉਜਾਗਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਫੜਵਾਉਣ ਲਈ ਜਨਤਾ ਨੂੰ ਇਨਾਮ ਦੇਣ ਦੀ ਘੋਸ਼ਣਾ ਰਾਜ ਦੀ ਕਾਨੂੰਨ-ਵਿਵਸਥਾ, ਮਸ਼ੀਨਰੀ ਦੀ ਵਿਫਲਤਾ ਦਾ ਸ਼ਰਮਨਾਕ ਉਦਾਹਰਣ ਹੈ।

ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਗੈਂਗਸਟਰਾਂ ਨੂੰ ਸ਼ਹਿ ਮਿਲ ਰਹੀ ਹੈ ਅਤੇ ਸਰਕਾਰ ਹਮੇਸ਼ਾ ਤੋਂ ਹੀ ਰਾਜ ਨੂੰ ਗੈਂਗਸਟਰ ਮੁਕਤ ਕਰਨ ਦੇ ਪ੍ਰਤੀ ਉਦਾਸੀਨ ਰਹੀ ਹੈ। ਚੁੱਘ ਨੇ ਕਿਹਾ ਕਿ ਇਹ ਪੰਜਾਬ ਵਿਚ ਕਾਨੂੰਨ-ਵਿਵਸਥਾ ਦੇ ਮੁਕੰਮਲ ਪਤਨ ਦਾ ਚੌਂਕਾਉਣ ਵਾਲਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਗੈਂਗਸਟਰਾਂ ਨੂੰ ਫੜਨ ਲਈ ਜਨਤਾ ਨੂੰ ਨਕਦ ਇਨਾਮ ਦੇਣ 'ਤੇ ਮਜਬੂਰ ਹੋ ਜਾਵੇ, ਉਹ ਆਪਣੀ ਮੂਲ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਵਿਫਲ ਸਾਬਤ ਹੋ ਚੁੱਕੀ ਹੈ। ਕਾਨੂੰਨ-ਵਿਵਸਥਾ, ਏਜੰਸੀਆਂ ਦੀ ਕਾਰਜਕੁਸ਼ਲਤਾ 'ਤੇ ਸਵਾਲ ਉਠਾਉਂਦੇ ਹੋਏ ਚੁੱਘ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬਜਾਏ ਪੂਰਾ ਤੰਤਰ ਸਿਆਸੀ ਆਕਾਵਾਂ ਦੀ ਸੇਵਾ ਵਿਚ ਰੁੱਝਿਆ ਦਿਖਾਈ ਦਿੰਦਾ ਹੈ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪੰਜਾਬ ਗੈਂਗਸਟਰਾਂ ਅਤੇ ਮਾਫੀਆ ਲਈ ਫਲਦਾ-ਫੁੱਲਦਾ ਪ੍ਰਦੇਸ਼ ਬਣ ਗਿਆ ਹੈ। ਚੁੱਘ ਨੇ ਕਿਹਾ ਕਿ ਪੰਜਾਬ ਇਸ ਅਸੁਰੱਖਿਆ ਅਤੇ ਲਾਚਾਰ ਸ਼ਾਸਨ ਤੋਂ ਕਿਤੇ ਬਿਹਤਰ ਦਾ ਹੱਕਦਾਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ