JALANDHAR WEATHER

ਅੱਗ ਲੱਗਣ ਨਾਲ ਕਈ ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਚੋਗਾਵਾਂ/ਅੰਮ੍ਰਿਤਸਰ, 12 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਨਾਲ ਕਈ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸ਼ਹੂਰਾ ਨੇ ਦੱਸਿਆ ਕਿ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗਣ ਨਾਲ ਪੂਰੇ ਪਿੰਡ ਦੇ ਕਿਸਾਨਾਂ ਵਿਚ ਹਫੜਾ ਦਫੜੀ ਮੱਚ ਗਈ। ਜਿਸ ਨੂੰ ਜੋ ਲੱਭਿਆ, ਉਹ ਆਪਣੇ ਹੱਥਾਂ ਵਿਚ ਫੜ ਕੇ ਅੱਗ ਬੁਝਾਉਣ ਲਈ ਦੌੜ ਪਿਆ। ਕਿਸਾਨਾਂ ਵਲੋਂ ਆਪਣੀ ਜਾਨ ਜੋਖਮ ਵਿਚ ਪਾ ਕੇ ਚਲਦੀ ਅੱਗ ਕੋਲੋਂ ਟਰੈਕਟਰ ਹਲਾਂ ਸਮੇਤ ਫੇਰੇ ਜਾ ਰਹੇ ਸਨ ਤਾਂ ਜੋ  ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਜਦੋਂ ਤੱਕ ਅੱਗ ਉਤੇ ਕਾਬੂ ਪਾਇਆ ਗਿਆ ਤਾਂ ਕਿਸਾਨ ਹਰਪਾਲ ਸਿੰਘ ਪਿੰਡ ਡੱਲੇਕੇ ਦੀ 5 ਏਕੜ ਅਤੇ ਕਿਸਾਨ ਹੀਰਾ ਸਿੰਘ ਸ਼ਹੂਰਾ ਦੀ 3 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਹਫੜਾ ਦਫੜੀ ਵਿਚ ਟਰੈਕਟਰ ਤੇ ਪਾਣੀ ਵਾਲਾ ਟੈਂਕਰ ਲਿਆ ਰਿਹਾ ਕਿਸਾਨ ਟਰੈਕਟਰ ਸਮੇਤ ਨਖਾਸੂ ਵਿਚ ਡਿੱਗ ਪਿਆ। ਕਿਸਾਨ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੈਕਟਰ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਹਰਦੀਪ ਸਿੰਘ ਪ੍ਰਧਾਨ ਕਿਸਾਨ ਆਗੂ, ਗੁਰਬਾਜ ਸਿੰਘ ਮੱਲੀ ਸ਼ਹੂਰਾ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ