JALANDHAR WEATHER

ਜੱਜ ਦੇ ਦੋਵੇਂ ਬੱਚੇ ਸਾਲਿਸਿਟਰ ਜਨਰਲ ਨਾਲ ਕਰਦੇ ਹਨ ਕੰਮ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 15 ਅਪ੍ਰੈਲ - ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਫਿਰ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਜਸਟਿਸ ਕਾਂਤਾ ਦੀ ਅਦਾਲਤ ਵਿਚ ਇਕ ਹੋਰ ਹਲਫ਼ਨਾਮਾ ਦਾਇਰ ਕੀਤਾ।

ਇਸ ਵਿਚ ਕੇਜਰੀਵਾਲ ਨੇ ਜੱਜ ਦੇ ਦੋ ਬੱਚਿਆਂ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨਾਲ ਕੰਮ ਕਰਨ ਦਾ ਮੁੱਦਾ ਉਠਾਇਆ। ਕੇਜਰੀਵਾਲ ਨੇ ਲਿਖਿਆ ਕਿ ਜੱਜ ਦੇ ਦੋਵੇਂ ਬੱਚੇ ਤੁਸ਼ਾਰ ਮਹਿਤਾ ਨਾਲ ਕੰਮ ਕਰਦੇ ਹਨ। ਤੁਸ਼ਾਰ ਮਹਿਤਾ ਆਪਣੇ ਬੱਚਿਆਂ ਨੂੰ ਕੇਸ ਸੌਂਪਦੇ ਹਨ। ਤੁਸ਼ਾਰ ਮਹਿਤਾ ਸੀ.ਬੀ.ਆਈ. ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਹਨ। ਅਜਿਹੀ ਸਥਿਤੀ ਵਿਚ ਜਸਟਿਸ ਸਵਰਨ ਕਾਂਤਾ ਸ਼ਰਮਾ ਤੁਸ਼ਾਰ ਮਹਿਤਾ ਵਿਰੁੱਧ ਹੁਕਮ ਕਿਵੇਂ ਜਾਰੀ ਕਰ ਸਕਣਗੇ?

ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਸੁਣਵਾਈ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਜਸਟਿਸ ਸ਼ਰਮਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸੰਬੰਧਿਤ ਆਲ ਇੰਡੀਆ ਐਡਵੋਕੇਟਸ ਕੌਂਸਲ ਦੇ ਸਮਾਗਮਾਂ ਵਿਚ ਚਾਰ ਵਾਰ ਸ਼ਿਰਕਤ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਕੇਸ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ